ਰਾਖਵੇਂ ਕੋਟੇ ਦੇ 873 ਅਧਿਆਪਕ ਉਮੀਦਵਾਰ ਦੋ ਸਾਲਾਂ ਤੋਂ ਨੌਕਰੀਆਂ ਨੂੰ ਤਰਸੇ, ਲਗਾਉਣਗੇ ਪੱਕਾ ਮੋਰਚਾ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਰਾਖਵੇਂ ਕੋਟੇ ਨਾਲ ਸਬੰਧਤ 873 ਡੀਈਪੀ ਉਮੀਦਵਾਰਾਂ ਨੇ ਸਿੱਖਿਆ ਵਿਭਾਗ ‘ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਪਿਛਲੇ ਦੋ ਸਾਲਾਂ ਤੋਂ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ। ਇਨ੍ਹਾਂ ਉਮੀਦਵਾਰਾਂ ਨੇ ਅੱਜ ਰੋਸ ਵਜੋਂ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਮੁਹਾਲੀ ਵਿੱਚ ਧਰਨਾ ਦਿੱਤਾ। ਇਸ ਧਰਨੇ ਵਿੱਚ ਇਹ ਉਮੀਦਵਾਰ ਆਪਣੇ ਪਰਿਵਾਰਾਂ ਸਮੇਤ ਪਹੁੰਚੇ।

ਇੱਕ ਉਮੀਦਵਾਰ ਰਾਜ ਕੁਮਾਰ ਨੇ ਕਿਹਾ ਕਿ ਉਹ ਇੱਟਾਂ ਦੇ ਭੱਠੇ ਉੱਤੇ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਅਦਾਲਤੀ ਕੇਸ ਤਾਂ ਜਨਰਲ ਵਰਗ ਦੇ ਉਮੀਦਵਾਰਾਂ ਦਾ ਚਲਦਾ ਸੀ ਪਰ ਰਾਖਵੇਂ ਕੋਟੇ ਦੇ ਉਮੀਦਵਾਰਾਂ ਨੂੰ ਜਾਣਬੁੱਝ ਕੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਇਨ੍ਹਾਂ ਅਧਿਆਪਕਾਂ ਨੇ ਐਲਾਨ ਕੀਤਾ ਕਿ ਉਹ ਕੱਚੇ ਅਧਿਆਪਕਾਂ ਦੇ ਨਾਲ ਹੁਣ ਲਗਾਤਾਰ ਧਰਨਾ ਸਿੱਖਿਆ ਵਿਭਾਗ ਦੇ ਸਾਹਮਣੇ ਜਾਰੀ ਰੱਖਣਗੇ।

ਜ਼ਿਕਰਯੋਗ ਹੈ ਕਿ ਪਹਿਲਾਂ ਪੀ ਟੈੱਟ ਪਾਸ ਉਮੀਦਵਾਰਾਂ ਨੇ ਪਟਿਆਲਾ ਵਿੱਚ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਸੀ। ਉਸ ਤੋਂ ਬਾਅਦ ਕੱਚੇ ਅਧਿਆਪਕਾਂ ਨੇ ਸਰਕਾਰ ਨੂੰ ਉਸ ਵੇਲੇ ਵਖਤ ਪਾ ਦਿੱਤਾ ਸੀ ਜਦੋਂ ਕੁਝ ਅਧਿਆਪਕ ਸਿੱਖਿਆ ਵਿਭਾਗ ਦੀ ਇਮਾਰਤ ‘ਤੇ ਤੇਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਸਨ। ਹੁਣ ਰਾਖਵੇਂ ਕੋਟੇ ਨਾਲ ਸਬੰਧਤ ਇਹ ਉਮੀਦਵਾਰ ਸਰਕਾਰ ਲਈ ਮੁਸੀਬਤ ਬਣ ਸਕਦੇ ਹਨ।

Share this Article
Leave a comment