ਜਲੰਧਰ: ਸੂਬੇ ‘ਚ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਦੋ ਦਿਨ੍ਹਾਂ ਤੋਂ ਇੱਥੋ ਫਿਰ ਤੋਂ ਮਾਮਲੇ ਵੱਧ ਦੇ ਨਜ਼ਰ ਆ ਰਹੇ ਹਨ। ਅੱਜ ਯਾਨੀ ਮੰਗਲਵਾਰ ਨੂੰ ਜਲੰਧਰ ਵਿਚ 10 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚ ਲਾਜਪਤ ਨਗਰ ਤੋਂ 3, ਨਿਊ ਜਵਾਹਰ ਨਗਰ ਤੋਂ 2 ਕੇਸ , ਪਿੰਡ ਧੀਣਾ ਵਿਚੋ 2 ਕੇਸ , ਕੰਨਿਆਵਾਲੀ ਵਿਚ ਇਕ ਕੇਸ ਅਤੇ ਹਰਦਿਆਲ ਨਗਰ ਅਤੇ ਅਮਨ ਨਗਰ ਵਿਚ ਇਕ ਇਕ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਵਿਚ ਕੋਰੋਨਾ ਵਾਇਰਸ ਦੇ 2100 ਦੇ ਕਰੀਬ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ‘ਚੋਂ 1913 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ। ਪੰਜਾਬ ਵਿਚ ਹੁਣ ਕੋਰੋਨਾ ਨਾਲ 40 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਸੂਬੇ ਭਰ ਵਿਚ 144 ਕੇਸ ਐਕਟਿਵ ਹਨ।