ਕੋਰੋਨਾ ਦੀ ਲਪੇਟ ‘ਚ ਆਈ ਮੁਹਾਲੀ ਦੀ ਲੜਕੀ ਦੀ ਮਕਾਨ ਮਾਲਕਣ ਦੀ ਰਿਪੋਰਟ ਪਾਜ਼ਿਟਿਵ

TeamGlobalPunjab
1 Min Read

ਮੁਹਾਲੀ: ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਵਾਇਰਸ ਦੇ ਮਰੀਜ਼ਾਂ ਦੀ ਮੁਹਾਲੀ ‘ਚ ਕੁੱਲ ਗਿਣਤੀ ਵੱਧ ਕੇ 5 ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਦਾ ਨਵਾਂ ਪਾਜ਼ਿਟਿਵ ਮਾਮਲਾ ਫੇਸ-5 ‘ਚ ਸਾਹਮਣੇ ਆਇਆ ਹੈ, ਜਿੱਥੇ 80 ਸਾਲਾ ਦੀ ਇੱਕ ਔਰਤ ਇਸ ਵਾਇਰਸ ਦੀ ਲਪੇਟ ਵਿਚ ਆ ਗਈ ਹੈ।

ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਕਿਹਾ ਹੈ ਕਿ 80 ਸਾਲਾ ਮਰੀਜ਼ ਨੂੰ ਖਰੜ ਦੇ ਹਸਪਤਾਲ ‘ਚ ਆਈਸੋਲੇਸ਼ਨ ਵਿਚ ਰਖਿਆ ਹੈ। ਦੱਸ ਦਈਏ ਇਹ ਉਸ 27 ਸਾਲਾ ਲੜਕੀ ਦੀ ਮਕਾਨ-ਮਾਲਕਣ ਹੈ, ਜਿਸਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਉਹ ਔਰਤ ਚੰਡੀਗੜ੍ਹ ਦੇ ਸੈਕਟਰ-21 ਦੀ 23 ਸਾਲਾ ਨਿਵਾਸੀ ਦੀ ਸਹੇਲੀ ਹੈ ਜਿਸ ਦੇ ਸੰਪਰਕ ਵਿਚ ਆਉਣ ਨਾਲ ਉਹ ਸੰਕਰਮਿਤ ਹੋਈ ਸੀ।

Share this Article
Leave a comment