ਲੀਬੀਆ ’ਚ ਫਸੇ 8 ਭਾਰਤੀ ਨੌਜਵਾਨਾਂ ਦੀ ਜਲਦ ਹੋਵੇਗੀ ਘਰ ਵਾਪਸੀ: ਹਰਜੋਤ ਬੈਂਸ

Rajneet Kaur
2 Min Read

ਚੰਡੀਗੜ੍ਹ: ਲੀਬੀਆ ’ਚ ਫਸੇ 8 ਭਾਰਤੀ ਨੌਜਵਾਨ ਜਲਦ ਹੀ ਆਪਣੇ ਘਰਾਂ ਨੂੰ ਵਾਪਸੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੀਬੀਆ ਅੰਬੈਸਡਰ ਨੇ ਉਨ੍ਹਾਂ ਨੂੰ ਦੱਸਿਆ ਕਿ 8 ਨੌਜਵਾਨ, ਜੋ ਸੁਨਹਿਰੀ ਭਵਿੱਖ ਲਈ ਲੀਬੀਆ ਗਏ ਸਨ ਕਿਸੇ ਕਾਰਨ ਉਥੇ ਫਸ ਗਏ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ 2 ਮਾਰਚ ਤਕ ਵਾਪਸੀ ਸੰਭਵ ਹੈ। ਬੈਂਸ ਨੇ ਦੱਸਿਆ ਕਿ ਲੀਬੀਆ ਦੇ ਅੰਬੈਸਡਰ ਅਨੁਸਾਰ ਸਾਰੀਆਂ ਕਲੀਅਰੈਂਸ ਹੋ ਰਹੀਆਂ ਹਨ ਤੇ ਨੌਜਵਾਨ ਜਲਦ ਹੀ ਵਤਨ ਨੂੰ ਵਾਪਸੀ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਾਰਤੀ ਲੀਬੀਆ ਅੰਬੈਸਡਰ ਦਾ ਧੰਨਵਾਦ ਕੀਤਾ ਹੈ।

ਦੱਸ ਦੇਈਏ ਕਿ ਲੀਬੀਆ ‘ਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਗਰੁੱਪ ਭਾਰਤ ਪਰਤ ਆਇਆ ਹੈ। ਪਰਤਣ ਵਾਲੇ 4 ਨੌਜਵਾਨਾਂ ਵਿੱਚੋਂ 3 ਪੰਜਾਬ ਅਤੇ ਇੱਕ ਬਿਹਾਰ ਦਾ ਹੈ। ਇਨ੍ਹਾਂ 3 ਨੌਜਵਾਨਾਂ ‘ਚ ਇਕ ਕਪੂਰਥਲਾ ਪਿੰਡ ਦਾ ਨੂਰਪੁਰ ਰਾਜਪੂਤ, ਇਕ ਮੋਗਾ ਦੇ ਫਤਿਹਪੁਰ ਕਰੋਟੀਆ ਦਾ ਜੋਗਿੰਦਰ ਸਿੰਘ ਅਤੇ ਇਕ ਲਖਵਿੰਦਰ ਸਿੰਘ ਰੂਪਨਗਰ ਵਿਧਾਨ ਸਭਾ ਹਲਕੇ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment