ਕਟਕ: ਓਡੀਸ਼ਾ ਦੇ ਕਟਕ ਵਿੱਚ ਵੀਰਵਾਰ ਸਵੇਰੇ ਵੱਡਾ ਰੇਲ ਹਾਦਸਾ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ , ਨਰਗੁੰਡੀ ਰੇਲਵੇ ਸਟੇਸ਼ਨ ਦੇ ਨੇੜੇ ਮੁੰਬਈ – ਭੁਵਨੇਸ਼ਵਰ ਲੋਕਮਾਨਿਆ ਤਿਲਕ ਟਰਮਿਨਸ ਐਕਸਪ੍ਰੈਸ ( Mumbai – Bhubaneswar Lokmanya Tilak Terminus Express ) ਦੇ 8 ਡੱਬੇ ਲੀਹੋਂ ਲੱਥ ਗਏ। ਸਵੇਰੇ 7 ਵਜੇ ਹੋਏ ਇਸ ਹਾਦਸੇ ‘ਚ ਘੱਟੋਂ ਘੱਟ 40 ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਰੇਲ ਅਧਿਕਾਰੀਆਂ ਨੇ ਦੱਸਿਆ ਕਿ ਸਾਲਾਗਾਓਂ ਅਤੇ ਨੀਰਗੁੰਡੀ ਸਟੇਸ਼ਨਾਂ ਦੇ ਵਿੱਚ ਇਹ ਹਾਦਸਾ ਵਾਪਰਿਆ। ਸੰਘਣੇ ਕੋਹਰੇ ਦੀ ਵਜ੍ਹਾ ਕਾਰਨ ਪਿੱਛੇ ਤੋਂ ਆ ਰਹੀ ਇੱਕ ਮਾਲ-ਗੱਡੀ ਨਾਲ ਟਰੇਨ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਟਰੇਨ ਦੇ 8 ਡੱਬੇ ਪਟਰੀ ਤੋਂ ਉੱਤਰ ਗਏ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਟੀਮ ਨੇ ਰਾਹਤ – ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਾਦਸੇ ਦੀ ਵਜ੍ਹਾ ਕਾਰਨ ਇਸ ਰੂਟ ‘ਤੇ ਕਈ ਟਰੇਨਾਂ ਨੂੰ ਡਾਈਵਰਟ ਕੀਤਾ ਗਿਆ ਹੈ।
ਰੇਲਵੇ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਹਾਦਸੇ ਤੋਂ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਹਨ 0674 – 1072 ਅਤੇ 0671 – 1072। ਰੇਲਵੇ ਦੇ ਮੁਤਾਬਕ ਯਾਤਰੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।