ਰਾਹੁਲ ਗਾਂਧੀ ਵੱਲੋਂ ਕਿਸਾਨ ਸਭਾ, ਰਾਜਸਥਾਨ ‘ਚ ਅੰਦੋਲਨ ਨੂੰ ਰਫ਼ਤਾਰ ਦੇਣ ਦੀ ਕੋਸ਼ਿਸ਼

TeamGlobalPunjab
1 Min Read

ਜੈਪੁਰ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਦੇ ਖਿਲਾਫ਼ ਜਿੱਥੇ ਇੱਕ ਪਾਸੇ ਕਿਸਾਨ ਮਹਾਪੰਚਾਇਤਾਂ ਕਰ ਰਹੇ ਹਨ ਤਾਂ ਦੂਸਰੇ ਪਾਸੇ ਕਾਂਗਰਸ ਵੱਲੋਂ ਵੀ ਕਿਸਾਨ ਸਭਾ ਬੁਲਾਈ ਗਈ ਹੈ। ਜਿਸ ਦੇ ਤਹਿਤ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਰਾਜਸਥਾਨ ਪਹੁੰਚੇ ਹਨ। ਰਾਜਸਥਾਨ ਚ ਕਿਸਾਨ ਅੰਦੋਲਨ ਨੂੰ ਰਫਤਾਰ ਦੇਣ ਦੇ ਲਈ ਰਾਹੁਲ ਗਾਂਧੀ ਹਨੂੰਮਾਨਗੜ੍ਹ ਪਹੁੰਚੇ। ਰਾਹੁਲ ਨੇ ਇੱਥੇ ਕਿਸਾਨ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਮੈਂ ਤੁਹਾਨੂੰ ਅੱਜ ਸਮਝਾਵਾਂਗਾ ਕੇ ਮੋਦੀ ਤਿੰਨ ਕਾਨੂੰਨ ਕਿਉਂ ਲੈ ਕੇ ਆ ਰਹੇ ਹਨ?

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੇਕਰ ਇਹ ਤਿੰਨ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ ਤੋਂ ਇਲਾਵਾ ਛੋਟੇ ਵਪਾਰੀ ਵੀ ਇਸ ਦੇ ਸ਼ਿਕਾਰ ਹੋਣਗੇ। ਹਿੰਦੁਸਤਾਨ ਵਿੱਚ 40 ਫ਼ੀਸਦ ਲੋਕ ਬੇਰੁਜ਼ਗਾਰ ਹੋ ਜਾਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਕਾਨੂੰਨ ਮੰਡੀ ਨੂੰ ਖ਼ਤਮ ਕਰ ਦੇਵੇਗਾ, ਇਸੇ ਤਰ੍ਹਾਂ ਦੂਸਰਾ ਕਾਨੂੰਨ ਜੇਕਰ ਦੇਸ਼ ਵਿੱਚ ਲਾਗੂ ਹੋ ਜਾਂਦਾ ਹੈ ਤਾਂ ਜਮ੍ਹਾਂਖੋਰੀ ਸ਼ੁਰੂ ਹੋ ਜਾਵੇਗੀ। ਜਿਸ ਦੇ ਨਾਲ ਦੇਸ਼ ਦੇ ਅੰਦਰ ਮਹਿੰਗਾਈ ਵਧੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਤੀਸਰੇ ਕਾਨੂੰਨ ਨੂੰ ਦੇਖਿਆ ਜਾਵੇ ਤਾਂ ਉਸ ਦੇ ਹਿਸਾਬ ਨਾਲ ਜੇਕਰ ਇਕ ਕੰਪਨੀ ਹੀ ਦੇਸ਼ ਚ ਫਲ ਸਬਜ਼ੀਆਂ ਵੇਚੇਗੀ ਤਾਂ ਛੋਟਾ ਵਪਾਰੀ ਕੀ ਕਰੇਗਾ ? ਇਸ ਦੇ ਨਾਲ 40 ਫ਼ੀਸਦ ਲੋਕ ਬੇਰੁਜ਼ਗਾਰ ਹੋ ਜਾਣਗੇ।

Share this Article
Leave a comment