7ਵੇਂ ਕੌਮਾਂਤਰੀ ਯੋਗਾ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਪ੍ਰੋਗਰਾਮ ਨੂੰ ਕਰਨਗੇ ਸੰਬੋਧਨ

TeamGlobalPunjab
1 Min Read

ਨਵੀਂ ਦਿੱਲੀ :7ਵੇਂ ਕੌਮਾਂਤਰੀ ਯੋਗਾ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ 21 ਜੂਨ ਨੂੰ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਸਾਲ, ਕੋਵਿਡ 19 ਮਹਾਂਮਾਰੀ ਦੇ ਕਾਰਨ ਅੰਤਰ ਰਾਸ਼ਟਰੀ ਯੋਗਾ ਦਿਵਸ (IDY) 2021 ਦਾ ਪ੍ਰਮੁੱਖ ਈਵੈਂਟ ਇਕ ਟੈਲੀਵਿਜ਼ਨ ਪ੍ਰੋਗਰਾਮ ਹੋਵੇਗਾ ਜੋ ਕਿ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਸਵੇਰੇ 6.30 ਵਜੇ ਸ਼ੁਰੂ ਹੋਵੇਗਾ।

ਪ੍ਰੋਗਰਾਮ ‘ਚ ਆਯੂਸ਼ ਰਾਜ ਮੰਤਰੀ ਕਿਰਨ ਰਿਜਿਜੂ ਵੀ ਸੰਬੋਧਨ ਕਰਨਗੇ ਤੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗ ਵੱਲੋਂ ਯੋਗਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕੌਮਾਂਤਰੀ ਯੋਗ ਦਿਵਸ ਦੀ ਨੋਡਲ ਏਜੰਸੀ ਆਯੂਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਸਾਲ ਮੁੱਖ ਥੀਮ ‘ਸਿਹਤ ਲਈ ਯੋਗ’ ਹੈ।ਕੌਮਾਂਤਰੀ ਯੋਗ ਦਿਵਸ ਦੁਨੀਆ ਦੇ ਕਰੀਬ 190 ਦੇਸ਼ਾਂ ‘ਚ ਮਨਾਇਆ ਜਾਵੇਗਾ।

ਯੋਗ ਪ੍ਰੇਮੀ ਆਪਣੇ ਘਰਾਂ ‘ਚ ਬੈਠ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਯੋਗ ਪ੍ਰਦਰਸ਼ਨ ਦੇ ਬਾਅਦ ਸਵੇਰੇ ਸੱਤ ਵਜੇ ਤੋਂ 7.45 ਤਕ ਪ੍ਰਧਾਨ ਮੰਤਰੀ ਸੰਬੋਧਨ ਕਰਨਗੇ। ਇਸ ਤੋਂ ਬਾਅਦ 15 ਅਧਿਆਤਮਕ ਤੇ ਯੋਗ ਗੁਰੂ ਆਪਣੇ-ਆਪਣੇ ਸੰਦੇਸ਼ ਦੇਣਗੇ।

Share this Article
Leave a comment