31 ਮਈ ਨੂੰ ਮਾਨਸੂਨ ਦੇਵੇਗਾ ਦਸਤਕ, ਆਮ ਨਾਲੋਂ ਜ਼ਿਆਦਾ ਹੋਵੇਗੀ ਬਰਸਾਤ

TeamGlobalPunjab
1 Min Read

ਨਵੀਂ ਦਿੱਲੀ : ਮੌਸਮ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਦਾ ਮੌਨਸੂਨ ਬਹੁਤ ਜ਼ਬਰਦਸਤ ਹੋਵੇਗਾ ਤੇ ਆਮ ਨਾਲੋਂ ਕਿਤੇ ਜ਼ਿਆਦਾ ਮੀਂਹ ਪਵੇਗਾ।

ਮੌਸਮ ਦੀ ਭਵਿਖਵਾਣੀ ਕਰਨ ਵਾਲੇ ਆਈਬੀਐੱਮ ਦੇ ਇਸ ਅਦਾਰੇ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਮੌਨਸੂਨ ਸਾਲ 2020 ‘ਚ ਕੇਰਲ ‘ਚ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਯਾਨੀ 31 ਮਈ ਨੂੰ ਹੀ ਦਾਖ਼ਲ ਹੋ ਸਕਦਾ ਹੈ।

ਜੇਕਰ ਇਹ ਭਵਿੱਖਬਾਣੀ ਸਹੀ ਹੋਈ ਤਾਂ ਭਾਰਤ ‘ਚ ਲਗਾਤਾਰ ਦੂਸਰੇ ਸਾਲ ਆਮ ਨਾਲੋਂ ਜ਼ਿਆਦਾ ਬਰਸਾਤ ਪਵੇਗੀ। ਰਿਪੋਰਟ ਮੁਤਾਬਿਕ ਇਹ ਇਕ ਕਦਮ ਪੱਕਾ ਹੈ ਕਿ ਇਸ ਸਾਲ ਆਮ ਨਾਲੋਂ ਜ਼ਿਆਦਾ ਬਰਸਾਤ ਹੋਣੀ ਹੈ।

ਅਪ੍ਰੈਲ ਦੀ ਸ਼ੁਰੂਆਤ ‘ਚ ਮਿਲਣ ਵਾਲੇ ਡਾਟਾ ਮੁਤਾਬਕ ਤੋਂ ਅਗਲੇਰੀ ਤਸਵੀਰ ਹੋਰ ਸਾਫ਼ ਹੋਵੇਗੀ। ਜੇਕਰ ਹਿੰਦ ਮਹਾਸਾਗਰ ਦਾ ਜਲ ਖੇਤਰ ਠੰਢਾ ਰਿਹਾ ਤਾਂ ਪਿਛਲੇ ਸਾਲ ਦੀ ਹੀ ਤਰ੍ਹਾਂ ਇਸ ਸਾਲ ਵੀ 110 ਫ਼ੀਸਦੀ ਬਾਰਿਸ਼ ਹੋ ਸਕਦੀ ਹੈ।

- Advertisement -

Share this Article
Leave a comment