ਲੁਧਿਆਣਾ: ਇੱਥੇ ਰੇਲਵੇ ਸਟੇਸ਼ਨ ‘ਤੇ ਤਾਇਨਾਤ ਸੱਤ ਆਰਪੀਐਫ ਜਵਾਨ ਕੋਰੋਨਾ ਵਾਇਰਸ ਪਾਜ਼ਿਟਿਵ ਮਿਲੇ ਹਨ। ਇਸ ਕਾਰਨ ਲਗਭਗ 100 ਜਵਾਨਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਇਸ ਦੀ ਪੁਸ਼ਟੀ ਆਰਪੀਐਫ ਦੇ ਡੀਜੀ ਨੇ ਕੀਤੀ ਹੈ। ਯੂਪੀ, ਬਿਹਾਰ ਸਣੇ ਹੋਰ ਰਾਜਾਂ ਨੂੰ ਜਾਣ ਵਾਲੀ ਵਿਸ਼ੇਸ਼ ਸਟੇਸ਼ਨ ‘ਤੇ ਪਹੁੰਚ ਰਹੇ ਹਨ। ਸੱਤ ਜਵਾਨਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਕਾਰਨ ਆਰਪੀਐਫ ਅਤੇ ਰੇਲਵੇ ਦੀ ਪਰੇਸ਼ਾਨੀ ਵੱਧ ਗਈ ਹੈ।
ਦੱਸ ਦਈਏ ਇਨ੍ਹੀਂ ਦਿਨੀਂ ਸਟੇਸ਼ਨ ਤੋਂ ਟਰੇਨਾਂ ਦੀ ਆਵਾਜਾਈ ਹੋਣ ਲੱਗੀ ਹੈ ਮੈਡੀਕਲ ਸਕਰੀਨਿੰਗ ਵਿੱਚ ਫਿਟ ਆਉਣ ਵਾਲੇ ਮਜ਼ਦੂਰਾਂ ਨੂੰ ਹੀ ਟਰੇਨਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸੋਮਵਾਰ ਨੂੰ ਜ਼ਿਲ੍ਹੇ ਤੋਂ ਕੁੱਲ ਬਾਰਾਂ ਟਰੇਨਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋਈਆਂ। ਇਸ ਵਿੱਚ ਹਰ ਟਰੇਨ ਵਿੱਚ 1600 ਯਾਤਰੀ ਗਏ।
ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਦੋਰਾਹਾ ਤੋਂ ਵੀ ਤਿੰਨ ਟਰੇਨਾਂ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈਆਂ। ਅੱਜ ਵੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੱਠ ਟਰੇਨਾਂ ਚਲਣਗੀਆਂ। ਇਨ੍ਹਾਂ ‘ਚ ਉਹ ਮਜ਼ਦੂਰ ਜਾ ਸਕਣਗੇ , ਜਿਨ੍ਹਾਂ ਨੂੰ ਮੈਸੇਜ ਨਹੀਂ ਆਇਆ ਹੈ। ਬਸ ਮਜਦੂਰਾਂ ਨੂੰ ਟਰੇਨ ਚੱਲਣ ਤੋਂ ਚਾਰ ਘੰਟੇ ਪਹਿਲਾਂ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਮੈਡੀਕਲ ਸਕਰੀਨਿੰਗ ਲਈ ਪੁੱਜਣਾ ਹੋਵੇਗਾ। ਉੱਥੋਂ ਉਨ੍ਹਾਂ ਨੂੰ ਇਨ੍ਹਾਂ ਟਰੇਨਾਂ ਤੋਂ ਯੂਪੀ ਭੇਜਿਆ ਜਾਵੇਗਾ, ਫਿਲਹਾਲ ਇਹ ਵਿਵਸਥਾ ਸਿਰਫ ਅੱਜ ਯਾਨੀ 26 ਮਈ ਲਈ ਹੀ ਹੈ ਹਰ ਇੱਕ ਟਰੇਨ ਵਿੱਚ 1600 ਯਾਤਰੀਆਂ ਨੂੰ ਭੇਜਿਆ ਜਾਵੇਗਾ।