ਜਲਦੀ ਬਿਮਾਰ ਹੋਣ ਵਾਲੇ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਇਨ੍ਹਾਂ 7 ਇਮਿਊਨਿਟੀ ਬੂਸਟਰ ਚੀਜਾਂ ਦਾ ਸੇਵਨ

TeamGlobalPunjab
3 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਦੌਰਾਨ ਲੋਕ ਆਪਣੀ ਇਮਿਊਨਿਟੀ ਵਧਾਉਣ ਲਈ ਯੋਗ ਅਤੇ ਆਯੁਰਵੈਦਿਕ ਕਾੜ੍ਹੇ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰ ਰਹੇ ਹਨ। ਕਾੜ੍ਹੇ ਤੋਂ ਇਲਾਵਾ ਅਜਿਹੀਆਂ ਵੀ ਕਈ ਚੀਜ਼ਾਂ ਹਨ, ਜਿਨ੍ਹਾਂ ਦਾ ਹਰ ਰੋਜ਼ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਚੀਜ਼ਾਂ ਉਨ੍ਹਾਂ ਲੋਕਾਂ ਲਈ ਵੀ ਫ਼ਾਇਦੇਮੰਦ ਹਨ ਜਿਨ੍ਹਾਂ ਨੂੰ ਵਾਰ-ਵਾਰ ਸਰਦੀ ਜ਼ੁਕਾਮ ਦੀ ਪਰੇਸ਼ਾਨੀ ਹੋ ਜਾਂਦੀ ਹੈ।

ਕੱਚਾ ਲਸਣ

ਜੇਕਰ ਤੁਹਾਨੂੰ ਹੱਡੀਆਂ ‘ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਆਪਣੀ ਡਾਈਟ ‘ਚ ਕੱਚਾ ਲਸਣ ਸ਼ਾਮਲ ਕਰਨਾ ਚਾਹੀਦਾ ਹੈ। ਕੱਚਾ ਲਸਣ ਵੀ ਇਮਿਊਨਿਟੀ ਬੂਸਟ ਕਰਨ ‘ਚ ਸਹਾਇਕ ਹੁੰਦਾ ਹੈ। ਇਸ ਵਿਚ ਏਲਿਸਿਨ, ਜ਼ਿੰਕ, ਸਲਫਰ, ਸੇਲੇਨਿਅਮ ਅਤੇ ਵਿਟਾਮਿਨ ਏ ਤੇ ਈ ਪਾਏ ਜਾਂਦੇ ਹਨ।

ਗ੍ਰੀਨ ਟੀ ਤੇ ਬਲੈਕ ਟੀ

- Advertisement -

ਗ੍ਰੀਨ ਅਤੇ ਬਲੈਕ ਟੀ ਦੋਵੇਂ ਹੀ ਇਮਿਊਨ ਸਿਸਟਮ ਲਈ ਫ਼ਾਇਦੇਮੰਦ ਹੁੰਦੀਆਂ ਹਨ, ਪਰ ਇੱਕ ਦਿਨ ‘ਚ ਇਸ ਦੇ ਇੱਕ ਤੋਂ ਦੋ ਕੱਪ ਹੀ ਪੀਣੇ ਚਾਹੀਦੇ ਹਨ। ਇਨ੍ਹਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਤੁਹਾਡੀ ਭੁੱਖ ਘਟ ਸਕਦੀ ਹੈ।

ਦਹੀਂ

ਜੇਕਰ ਤੁਹਾਨੂੰ ਪੇਟ ਜਾਂ ਉਸ ਦੇ ਨਿਚਲੇ ਹਿੱਸੇ ‘ਚ ਜਲਨ ਦੀ ਸ਼ਿਕਾਇਤ ਹੈ ਤਾਂ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਦਹੀਂ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਇਸ ਦੇ ਨਾਲ ਹੀ ਇਹ ਪਾਚਨ ਤੰਤਰ ਨੂੰ ਚੰਗਾ ਰੱਖਣ ‘ਚ ਮਦਦਗਾਰ ਹੁੰਦਾ ਹੈ।

ਓਟਸ

ਜੇਕਰ ਤੁਹਾਡੇ ਕੋਲ ਨਾਸ਼ਤਾ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਓਟਸ ਦੇ ਪੈਕੇਟ ਲਿਆ ਕੇ ਰੱਖ ਸਕਦੇ ਹੋ। ਇਸ ਨੂੰ ਖਾਣ ਨਾਲ ਨਾਂ ਸਿਰਫ ਤੁਹਾਡਾ ਭਾਰ ਕੰਟ੍ਰੋਲ ਹੋਵੇਗਾ, ਬਲਕਿ ਇਸ ਵਿੱਚ ਸਮਰੱਥ ਮਾਤਰਾ ‘ਚ ਫਾਈਬਰ ਪਾਏ ਜਾਂਦੇ ਹਨ। ਹਰ ਰੋਜ਼ ਇਸ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।

- Advertisement -

ਵਿਟਾਮਿਨ ਸੀ

ਬਿਮਾਰੀਆਂ ਤੋਂ ਸੁਰੱਖਿਆ ਲਈ ਵਿਟਾਮਿਨ ਸੀ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਨਿੰਬੂ ਅਤੇ ਆਂਵਲਾ ਵਿੱਚ ਚੰਗੀ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਬਿਮਾਰੀਆਂ ਰੋਕਣ ਦੀ ਸਮਰੱਥਾ ਵਧਾਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਸੰਤਰਾ, ਮੌਸਮੀ, ਬੰਦ ਗੋਭੀ, ਹਰਾ ਧਨੀਆ ਤੇ ਪਾਲਕ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।

ਗਾਜਰ

ਗਾਜਰ ਦਾ ਕੰਮ ਸਰੀਰ ‘ਚ ਖੂਨ ਵਧਾਉਣ ਦੇ ਨਾਲ ਕਈ ਖਤਰਨਾਕ ਬੈਕਟੀਰੀਆ ਨਾਲ ਲੜਨ ਦਾ ਵੀ ਹੁੰਦਾ ਹੈ। ਗਾਜਰ ਵਿਟਾਮਿਨ ਈ, ਕੈਰੋਟੀਨਾਇਡ ਅਤੇ ਐਂਟੀ ਆਕਸੀਡੈਂਟ ਦਾ ਸਰੋਤ ਹੈ। ਗਾਜਰ ਦੇ ਸੇਵਨ ਨਾਲ ਲੰਗ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਟਮਾਟਰ

ਟਮਾਟਰ ਇੱਕ ਅਜਿਹਾ ਫ਼ਲ ਹੈ ਜਿਸ ਨੂੰ ਲਗਭਗ ਹਰ ਭਾਰਤੀ ਖਾਣੇ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਇਹ ਸਭ ਦੇ ਘਰਾਂ ‘ਚ ਅਸਾਨੀ ਨਾਲ ਮਿਲ ਜਾਂਦਾ ਹੈ। ਟਮਾਟਰ ਐੱਲਡੀਐੱਲ ਲੈਵਲ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਇਸ ਵਿੱਚ ਲਾਇਕੋਪੇਨ ਹੁੰਦਾ ਹੈ ਜੋ ਸਰੀਰ ‘ਚ ਮੌਜੂਦ ਫ੍ਰੀ ਰੈਡੀਕਲਜ਼ ਨੂੰ ਨਿਊਟਰੇਲਾਈਜ਼ ਕਰ ਦਿੰਦਾ ਹੈ, ਜਿਸ ਨਾਲ ਫਰੀ ਰੈਡੀਕਲ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

Share this Article
Leave a comment