ਪੋਰਟ ਮੋਰੇਸਬੀ: ਪਾਪੂਆ ਨਿਊ ਗਿਨੀ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ ਹੈ।
ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ, ਜੋ ਕਿ ਆਮ ਨਾਲੋਂ ਕਿਤੇ ਜ਼ਿਆਦਾ ਹੈ। ਭੂਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਭਾਰੀ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ 5:16 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਬਰਦਸਤ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਉੱਤਰ-ਪੂਰਬੀ ਪਾਪੂਆ ਨਿਊ ਗਿਨੀ ਵਿੱਚ 7.6 ਤੀਬਰਤਾ ਦੇ ਭੂਚਾਲ ਦਾ ਪਤਾ ਲਗਾਇਆ ਹੈ।
#BREAKING
Strong #earthquake of 7.6 magnitude strikes #Papua_New_Guinea. #tsunami alerted. Another 6.1 magnitude strikes #Indonesia. Pray for the safety. #EarthquakePH #Disaster #DisasterRelief pic.twitter.com/kFxiOaxSSk
— Toki (@Toki70219160) September 11, 2022
ਪਾਪੂਆ ਨਿਊ ਗਿਨੀ ਟਾਪੂ ਦੇ ਪੂਰਬੀ ਖੇਤਰ ਵਿੱਚ ਸਥਿਤ ਹੈ। ਇਹ ਦੇਸ਼ ਇੰਡੋਨੇਸ਼ੀਆ ਦੇ ਪੂਰਬ ਵੱਲ ਅਤੇ ਪੂਰਬੀ ਆਸਟ੍ਰੇਲੀਆ ਦੇ ਉੱਤਰ ਵੱਲ ਸਥਿਤ ਹੈ।
#DEVELOPING | #PAPUA #EARTHQUAKE
MUST WATCH – Incredible Video of the #PapuaNuevaGuinea #Papua #earthquake pic.twitter.com/0ItEqTzRYh
— Nelson Quiñones (@nelsonqatlanta) September 11, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.