ਸਰੀ ਤੋਂ ਲਾਪਤਾ ਹੋਏ 64 ਸਾਲਾ ਪੰਜਾਬੀ ਦੀ ਮਿਲੀ ਲਾਸ਼

TeamGlobalPunjab
1 Min Read

ਸਰੀ : ਕੈਨੇਡਾ ਦੇ ਸਰੀ ਸ਼ਹਿਰ ਤੋਂ ਲਾਪਤਾ ਹੋਏ 64 ਸਾਲ ਦੇ ਬਲਬੀਰ ਬਰਾੜ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਬਲਬੀਰ ਬਰਾੜ ਦੀ ਭਾਲ ਕਰ ਰਹੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਕੋਈ ਅਪਰਾਧਿਕ ਪਹਿਲੂ ਨਜ਼ਰ ਨਹੀਂ ਆਇਆ ਤੇ ਜਾਂਚ ਦੀ ਜ਼ਿੰਮੇਵਾਰੀ ਬੀ.ਸੀ. ਕੋਰੋਨਰ ਸਰਵਿਸ ਨੂੰ ਸੌਂਪ ਦਿੱਤੀ ਗਈ ਹੈ।

ਪੁਲਿਸ ਨੇ ਫ਼ਿਲਹਾਲ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਕਿ ਬਲਬੀਰ ਬਰਾੜ ਦੀ ਲਾਸ਼ ਕਿੱਥੋਂ ਅਤੇ ਕਿਹੜੇ ਹਾਲਾਤ ‘ਚ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਬਲਬੀਰ ਬਰਾੜ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।

ਦੱਸ ਦਈਏ ਕਿ ਬਲਬੀਰ ਬਰਾੜ ਨੂੰ ਆਖਰੀ ਵਾਰ 12 ਅਗਸਤ ਨੂੰ ਸਵੇਰੇ 8.45 ਵਜੇ 152 ਸਟ੍ਰੀਟ ਦੇ 3200 ਬਲਾਕ ਵਿਚ ਪੈਦਲ ਜਾਂਦਿਆਂ ਦੇਖਿਆ ਗਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਆਖਰਕਾਰ ਲਾਸ਼ ਹੀ ਬਰਾਮਦ ਹੋਈ।

- Advertisement -

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਸਰੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨਾਲ 605 599 0502 ‘ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਗੁਪਰ ਤਰੀਕੇ ਨਾਲ ਸੂਚਨਾ ਦੇਣ ਲਈ 1 900 222 8477 ‘ਤੇ ਫੋਨ ਕੀਤਾ ਜਾ ਸਕਦਾ ਹੈ।

Share this Article
Leave a comment