ਜਦੋਂ 6 ਸਾਲਾ ਵਿਦਿਆਰਥੀ ਕੈਂਸਰ ਨੂੰ ਮਾਤ ਦੇ ਕੇ ਪਹੁੰਚਿਆ ਸਕੂਲ ਇੰਝ ਹੋਇਆ ਸ਼ਾਨਦਾਰ ਸਵਾਗਤ, ਵੀਡੀਓ ਵਾਇਰਲ

TeamGlobalPunjab
2 Min Read

ਓਹਾਇਓ: ਕੈਂਸਰ ਨਾਲ ਲੜ ਰਿਹਾ ਛੇ ਸਾਲਾਂ ਦਾ ਬੱਚਾ ਜਦੋਂ ਆਪਣੀ ਆਖਰੀ ਕੀਮੋਥੈਰੇਪੀ ਤੋਂ ਬਾਅਦ ਸਕੂਲ ਪਹੁੰਚਿਆ ਤਾਂ ਉਸ ਦੇ ਵਿਦਿਆਰਥੀ ਸਾਥੀਆਂ ਤੇ ਅਧਿਆਪਕਾਂ ਨੇ ਜ਼ੋਰਦਾਰ ਸਵਾਗਤ ਕੀਤਾ। ਸਕੂਲ ਦੇ ਗੇਟ ਤੋਂ ਕਲਾਸ ਤੱਕ ਖੜ੍ਹੇ ਹੋ ਕੇ ਸਭ ਨੇ ਤਾਲੀਆਂ ਵਜਾਈਆਂ ਤੇ ਉਸ ਦਾ ਹੌੰਸਲਾ ਵਧਾਇਆ।

ਜੋਹਨ ਓਲਿਵਰ ਤਿੰਨ ਸਾਲ ਬਾਅਦ ਕੈਂਸਰ ਨਾਲ ਲੜ ਕੇ ਸਕੂਲ ਪਹੁੰਚਿਆ ਸੀ ਉਸ ਨੇ ਦੱਸਿਆ ਮੈਂ ਅਜਿਹੇ ਸਵਾਗਤ ਦੀ ਉਮੀਦ ਨਹੀਂ ਕੀਤੀ ਸੀ ਮੈਨੂੰ ਬਹੁਤ ਚੰਗਾ ਲੱਗਿਆ ਜਿਸ ਤੋਂ ਬਾਅਦ ਸਕੂਲ ਦੀ ਇਹ ਵੀਡੀਓ ਹੁਣ ਦੁਨੀਆਂ ਭਰ ਵਿੱਚ ਵਾਇਰਲ ਹੋ ਰਹੀ ਹੈ ।

ਜੋਹਨ ਨੂੰ 2016 ਵਿੱਚ ਇਸ ਖਤਰਨਾਕ ਬੀਮਾਰੀ ਦਾ ਪਤਾ ਚੱਲਿਆ ਸੀ ਉਸ ਵੇਲੇ ਉਹ ਸਿਰਫ ਤਿੰਨ ਸਾਲ ਦਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ 27 ਦਸੰਬਰ ਨੂੰ ਉਸ ਦੀ ਆਖਰੀ ਕੀਮੋਥੈਰਪੀ ਹੋਈ ਸੀ ਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ। ਉਸਨੇ ਸ਼ੁੱਕਰਵਾਰ ਤੋਂ ਫਿਰ ਸਕੂਲ ਜਾਣਾ ਸ਼ੁਰੂ ਕੀਤਾ ਹੈ।

- Advertisement -

ਓਲਿਵਰ ਦੇ ਮਾਤਾ – ਪਿਤਾ ਨੇ ਦੱਸਿਆ ਕਿ ਤਿੰਨ ਸਾਲ ਬਹੁਤ ਮੁਸ਼ਕਲ ਭਰੇ ਸਨ। 2016 ਵਿੱਚ ਇੱਕ ਦਿਨ ਉਹ ਅਚਾਨਕ ਡਿੱਗ ਗਿਆ ਅਤੇ ਉਸਦਾ ਸਿਰ ਬੈੱਡ ਨਾਲ ਜਾ ਲੱਗਿਆ। ਅਸੀ ਉਸਨੂੰ ਤੁਰੰਤ ਡਾਕਟਰ ਦੇ ਕੋਲ ਲੈ ਗਏ ਬਹੁਤ ਸਾਰੇ ਟੈਸਟ ਕੀਤੇ ਗਏ। ਇੱਕ ਦਿਨ ਸ਼ਾਮ ਨੂੰ ਡਾਕਟਰ ਦਾ ਫੋਨ ਆਇਆ ਕਿ ਉਸਨੂੰ ਜਲਦ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਜ਼ਰੂਰਤ ਹੈ। ਉਦੋੰ ਸਾਨੂੰ ਪਤਾ ਚੱਲਿਆ ਕਿ ਉਸਨੂੰ ਕੈਂਸਰ ਹੈ।

ਸੈਂਟ ਹੇਲਨ ਕੈਥੋਲਿਕ ਸਕੂਲ ਦੇ ਪ੍ਰਿੰਸੀਪਲ ਪੈਟ੍ਰਿਕ ਨੇ ਦੱਸਿਆ ਕਿ ਇਹ ਸਮਾਂ ਓਲੀਵਰ ਲਈ ਬਹੁਤ ਮੁਸ਼ਕਿਲਾਂ ਭਰਿਆ ਸੀ ਪਰ ਕਲਾਸ ਵਿੱਚ ਉਸ ਦੀ ਵਾਪਸੀ ਤੇ ਉਸ ਦੇ ਸਾਥੀ ਬਹੁਤ ਖੁਸ਼ ਹਨ। ਸਕੂਲ ਵੱਲੋਂ ਉਸ ਨੂੰ ਹਰ ਤਰ੍ਹਾਂ ਦਾ ਸਪੋਰਟ ਦਿੱਤਾ ਗਿਆ ਪਿਤਾ ਨੇ ਵੀ ਕਿਹਾ ਕਿ ਮੈਂ ਪਰਿਵਾਰ, ਦੋਸਤਾਂ, ਸਕੂਲ ਤੇ ਹਸਪਤਾਲ ਨੂੰ ਧੰਨਵਾਦ ਕਹਿਣਾ ਚਾਹਾਂਗਾ ਕਿਉਂਕਿ ਸਭ ਨੇ ਸਾਡੀ ਬਹੁਤ ਮਦਦ ਕੀਤੀ।

- Advertisement -
Share this Article
Leave a comment