ਕਰਨਾਟਕ :- ਇੱਥੇ ਇੱਕ ਪਿੰਡ ’ਚ ਪੱਥਰਾਂ ਦੀ ਇੱਕ ਖਾਣ ’ਚੋਂ ਜਿਲੇਟਿਨ ਦੀਆਂ ਛੜਾਂ ਕੱਢਦੇ ਸਮੇਂ ਅਚਾਨਕ ਧਮਾਕਾ ਹੋਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰ ਨੇ ਘਟਨਾ ਦੀ ਸੀਆਈਡੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਮੁੱਢਲੀ ਜਾਂਚ ’ਚ ਇਸ ਖਾਣ ’ਚ ਪੈਟਰੋਲੀਅਮ ਜੈੱਲ ਅਤੇ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਸਬੰਧੀ ਪਤਾ ਲੱਗਾ ਹੈ, ਜੋ ਗੁਪਤ ਢੰਗ ਨਾਲ ਚੱਲ ਰਹੀ ਸੀ।
ਦੱਸ ਦਈਏ ਕਿ ਮੁੱਖ ਮੰਤਰੀ ਸ੍ਰੀ ਯੇਡੀਯੁਰੱਪਾ ਦੇ ਪਿੱਤਰੀ ਕਸਬੇ ਸ਼ਿਵਮੋਗਾ ’ਚ ਵੀ 22 ਜਨਵਰੀ ਨੂੰ ਅਜਿਹੀ ਹੀ ਮਿਲਦੀ-ਜੁਲਦੀ ਘਟਨਾ ਵਾਪਰੀ ਸੀ। ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਲੋਕਾਂ ਵੱਲੋਂ ਜਿਲੇਟਨ ਦੀ ਵਰਤੋਂ ਸਬੰਧੀ ਕੀਤੀਆਂ ਸ਼ਿਕਾਇਤਾਂ ਮਿਲਣ ’ਤੇ ਪੁਲੀਸ ਨੇ 7 ਫਰਵਰੀ ਨੂੰ ਇਸ ਖਾਣ ’ਚ ਖੁਦਾਈ ਦਾ ਕੰਮ ਬੰਦ ਕਰ ਦਿੱਤਾ ਸੀ।