ਪੁਲਵਾਮਾ ਅੱਤਵਾਦੀ ਹਮਲੇ ਦੀ NIA ਨੇ ਖੋਲ੍ਹੀ ਪਰਤ

TeamGlobalPunjab
1 Min Read

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਦੇ ਵਿੱਚ NIA ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੁਲਵਾਮਾ ਹਮਲੇ ‘ਚ ਸ਼ਾਮਲ ਆਤਮਘਾਤੀ ਹਮਲਾਵਰਾਂ ਦੇ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ। NIA ਨੇ ਇਸ ਅੱਤਵਾਦੀ ਦੀ ਸ਼ਨਾਖ਼ਤ ਸ਼ਾਕਿਰ ਬਸ਼ੀਰ ਮਗਰੇ’ ਨਾਮ ਵਜੋਂ ਕੀਤੀ ਹੈ। ‘ਸ਼ਾਕਿਰ ਬਸ਼ੀਰ ਮਗਰੇ’ ਤੇ ਇਲਜ਼ਾਮ ਹੈ ਕਿ ਉਸ ਨੇ ਪੁਲਵਾਮਾ ਹਮਲੇ ਦੇ ਅੱਤਵਾਦੀਆਂ ਨੂੰ ਆਪਣੇ ਘਰ ਸ਼ਰਨ ਦਿੱਤੀ ਸੀ।

ਜੈਸ਼-ਏ-ਮੁਹੰਮਦ ਦੇ ਇਸ ਅੰਡਰ ਗਰਾਊਂਡ ਅੱਤਵਾਦੀ ਦੇ ਘਰ ਅੱਤਵਾਦੀ ਆਦਿਲ ਅਹਿਮਦ ਡਾਰ ਰੁਕਿਆ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਡਾਰ ਨੂੰ ਹਮਲੇ ‘ਚ ਵਰਤਣਯੋਗ ਸਾਮਾਨ ਵੀ ਮੁਹੱਈਆ ਕਰਵਾਇਆ ਸੀ।

14 ਫਰਵਰੀ 2019 ਨੂੰ ਪੁਲਵਾਮਾ ‘ਚ ਅੱਤਵਾਦੀ ਹਮਲਾ ਹੋਇਆ ਸੀ। CRPF ਦੇ ਕਾਫ਼ਲੇ ਨੂੰ ਅੱਤਵਾਦੀਆਂ ਨੇ ਇੱਕ ਗੱਡੀ ‘ਚ ਵਿਸਫੋਟਕ ਸਮੱਗਰੀ ਰੱਖ ਕੇ CRPF ਦੀ ਬੱਸ ਨੂੰ ਉਡਾ ਦਿੱਤਾ ਸੀ। ਜਿਸਦੇ ਵਿੱਚ 40 ਜਵਾਨ ਸ਼ਹੀਦ ਹੋਏ ਸਨ ਤੇ ਇਸ ਪੂਰੇ ਮਾਮਲੇ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸੌਂਪੀ। ਹੁਣ ਜਾਂਚ ਦੌਰਾਨ NIA ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ।

ਪੁਲਵਾਮਾ ਅੱਤਵਾਦੀ ਹਮਲਾ ਕਸ਼ਮੀਰ ‘ਚ 30 ਸਾਲ ਬਾਅਦ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਸੀ ਤੇ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੋਈ ਹੈ।

- Advertisement -

Share this Article
Leave a comment