ਮੁਹਾਲੀ : ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੌਮਾਂਤਰੀ ਨਸ਼ਾ ਤਸਕਰੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਬਰਖਾਸਤ ਡੀਐਸ ਪੀ ਜਗਦੀਸ਼ ਭੋਲਾ ਨੂੰ ਪੰਜਾਬ ਪੁਲਿਸ ਵੱਲੋਂ ਦਰਜ਼ ਕੀਤੀਆਂ ਗਈਆਂ 3 ਐਫਆਈ ਆਰਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ। ਸਾਲ 2013 ਤੋਂ ਜ਼ਾਰੀ ਇਨ੍ਹਾਂ ਮਾਮਲਿਆਂ ਵਿੱਚ ਭੋਲਾ ਤੋਂ ਇਲਾਵਾ ਅਨੂਪ ਸਿੰਘ ਕਾਹਲੋਂ,ਬਸਾਵਾ ਸਿੰਘ, ਕੁਲਵਿੰਦਰ ਰੌਕੀ, ਸੁਖਜੀਤ ਸਿੰਘ, ਗੁਰਜੀਤ ਗਾਬਾ, ਕੁਲਬੀਰ ਸਿੰਘ, ਹਰਦੀਪ ਲਾਂਬਾ, ਰਾਕੇਸ਼, ਦਵਿੰਦਰ ਬਹਿਲ, ਦਵਿੰਦਰ ਕਾਂਤ ਨੂੰ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਬਰੀ ਵੀ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਨ੍ਹਾ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੋਵਾਂ ਪੱਖਾਂ ਦੇ ਵਕੀਲਾਂ ਵੱਲੋਂ ਸਜ਼ਾ ‘ਤੇ ਬਹਿਸ 2:30 ਵਜੇ ਤੋਂ ਬਾਅਦ ਕੀਤੀ ਜਾਵੇਗੀ।