ਨਵਾਂਸ਼ਹਿਰ: ਬੀਤੇ ਦਿਨੀਂ ਹਜ਼ੂਰ ਸਾਹਿਬ, ਨੰਦੇੜ ਤੋਂ ਵਾਪਸ ਆਏ ਇਥੋਂ ਦੇ 57 ਸ਼ਰਧਾਲੂਆਂ ਦੀਆਂ ਰਿਪੋਰਟਾਂ ਸਕਰਾਤਮਕ ਆਉਣ ਨਾਲ ਇਥੇ ਚਾਰੇ ਪਾਸੇ ਖਲਬਲੀ ਮਚ ਗਈ ਹੈ। ਇਸ ਨਾਲ ਹੁਣ ਤੱਕ ਇਥੇ ਵਾਇਰਸ ਦੇ 85 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1000 ਦੇ ਅੰਕੜੇ ਨੂੰ ਪਾਰ ਕਰ ਗਏ ਹਨ।
ਦਸ ਦੇਈਏ ਕਿ ਅਜ ਬਠਿੰਡਾ ਵਿੱਚ ਵੀ 33 ਨਵੇਂ ਮਾਮਲੇ ਸਾਹਮਣੇ ਆਏ ਹਨ । ਇਹ ਸਾਰੇ ਨਾਂਦੇੜ ਸਾਹਿਬ ਤੋਂ ਵਾਪਸ ਆਏ ਸਨ। ਧਿਆਨ ਦੇਣ ਯੋਗ ਹੈ ਕਿ ਇਥੇ ਪਹਿਲਾਂ 18 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁਕੇ ਹਨ ਅਤੇ ਇਕ ਵਾਰ ਇਹ ਜਿਲਾ ਕੋੋਰੋਨਾ ਮੁਕਤ ਹੋ ਗਿਆ ਸੀ ।