ਪਰਨੀਤ ਕੌਰ ਦੀ ਹਾਜ਼ਰੀ ‘ਚ ਕਾਂਗਰਸ ‘ਚ ਸ਼ਾਮਲ ਹੋਇਆ ਗੈਂਗਸਟਰ

TeamGlobalPunjab
2 Min Read

ਪਟਿਆਲਾ: ਲੋਕਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਦੀ ਪਟਿਆਲਾ ਸੀਟ ਦਾ ਸਿਆਸੀ ਮਾਹੌਲ ਸੋਮਵਾਰ ਨੂੰ ਉਸ ਸਮੇਂ ਗਰਮਾ ਗਿਆ , ਜਦੋਂ ਕਾਂਗਰਸ ਦੀ ਉਮੀਦਵਾਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦੀ ਅਗਵਾਈ ‘ਚ ਕਾਂਗਰਸ ਵਿੱਚ ਇੱਕ ਗੈਂਗਸਟਰ ਨੂੰ ਸ਼ਾਮਲ ਕਰਨ ਦੀ ਗੱਲ ਸਾਹਮਣੇ ਆਈ।

ਬੀਤੇ ਸ਼ਨੀਵਾਰ ਨੂੰ ਪਟਿਆਲਾ ਦੇ ਅਮਰ ਆਸ਼ਰਮ ਵਿਖੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਵਲੋਂ ਆਯੋਜਿਤ ਇੱਕ ਸਮਾਰੋਹ ਦੌਰਾਨ ਐੱਸ ਕੇ ਰਣਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪਰਨੀਤ ਕੌਰ ਦੀ ਹਾਜ਼ਰੀ ਵਿਚ ਕਾਂਗਰਸ ‘ਚ ਸ਼ਾਮਿਲ ਕਰਵਾਇਆ ਗਿਆ।

ਪੁਲਿਸ ਅਨੁਸਾਰ ਰਣਦੀਪ ਖਰੌੜ ‘ਤੇ ਕਈ ਪਰਚੇ ਦਰਜ ਹਨ ਅਤੇ ਇਹ ਅੱਜ-ਕੱਲ੍ਹ ਜ਼ਮਾਨਤ ‘ਤੇ ਬਾਹਰ ਹੈ ਪਰ ਇਸ ਮਾਮਲੇ ਤੋਂ ਬਾਅਦ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਖੜ੍ਹੀ ਹੋ ਗਈ ਹੈ। ਸੋਮਵਾਰ ਸ਼ਾਮ ਨੂੰ ਪਰਨੀਤ ਕੌਰ ਨੇ ਬਿਆਨ ਜਾਰੀ ਕਰਕੇ ਸਾਫ਼ ਕੀਤਾ ਕਿ ਚੋਣਾਂ ਦੇ ਮੱਦੇਨਜ਼ਰ ਇਨ੍ਹੀ ਦਿਨੀਂ ਕਾਫ਼ੀ ਲੋਕ ਕਾਂਗਰਸ ‘ਚ ਸ਼ਾਮਲ ਹੋ ਰਹੇ ਹਨ।

ਅਜਿਹੇ ਵਿੱਚ ਹਰੇਕ ਵਿਅਕਤੀ ਵਾਰੇ ਜਾਂਚ ਕਰਵਾਉਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਪਾਰਟੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਦਿੱਤੀ ਜਾਵੇਗੀ। ਗੈਂਗਸਟਰ ਰਣਦੀਪ ਖਰੌੜ ਨੂੰ ਵੀ ਕਾਂਗਰਸ ਦਾ ਮੈਂਬਰ ਨਹੀਂ ਰਹਿਣ ਦਿੱਤਾ ਜਾਵੇਗਾ ਉਸਨੂੰ ਪਾਰਟੀ ਤੋਂ ਕੱਢਣਾ ਛੇਤੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਭਵਿੱਖ ਵਿੱਚ ਕਿਸੇ ਨੂੰ ਵੀ ਸ਼ਾਮਲ ਕਰਨ ਤੋਂ ਪਹਿਲਾਂ ਸਖ਼ਤ ਜਾਂਚ ਕਰੇਗੀ।

- Advertisement -

Share this Article
Leave a comment