ਕੋਲਕਾਤਾ: BJP ਦਫ਼ਤਰ ਦੇ ਕੋਲ ਮਿਲੇ 51 ਦੇਸੀ ਬੰਬ

TeamGlobalPunjab
1 Min Read

ਨਵੀਂ ਦਿੱਲੀ: ਕੋਲਕਾਤਾ ਦੇ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੇੜਿਓਂ 51 ਦੇਸੀ ਬੰਬ ਮਿਲੇ ਹਨ। ਮੌਕੇ ‘ਤੇ ਬੰਬ ਡਿਫਿਊਜ਼ ਕਰਨ ਵਾਲੀ ਟੀਮ ਪਹੁੰਚ ਗਈ ਹੈ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਦੇਸੀ ਬੰਬ ਹੇਸਟਿੰਗ ਕ੍ਰਾਸਿੰਗ ਇਲਾਕੇ ਵਿੱਚ ਸਥਿਤ ਭਾਜਪਾ ਦੇ ਦਫ਼ਤਰ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਇੱਕ ਬੋਰੀ ਵਿੱਚੋਂ ਮਿਲੇ ਹਨ। ਕਿਸਨੇ ਇਹ ਬੰਬ ਰੱਖੇ ਅਤੇ ਕਿਹੜੇ ਮਕਸਦ ਨਾਲ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ।

ਦਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਤਾਜ਼ਾ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਦਫ਼ਤਰ ਨੂੰ ਹੇਸਟਿੰਗ ਇਲਾਕੇ ਵਿੱਚ ਤਬਦੀਲ ਕੀਤਾ ਸੀ। ਚੋਣਾਂ ਦੌਰਾਨ ਬੈਠਕਾਂ ਤੋਂ ਲੈ ਕੇ ਹੋਰ ਸਾਰੇ ਕੰਮ ਇਸੇ ਦਫ਼ਤਰ ਤੋਂ ਕੀਤੇ ਜਾਂਦੇ ਸਨ। ਦਫਤਰ ਦੇ ਕੋਲੋਂ ਬੰਬ ਮਿਲਣ ਨਾਲ ਪੁਲਿਸ ਗ਼ਿੳਾਦਾ ਚੁਕੰਨੀ ਹੋ ਗਈ ਹੈ।

Share This Article
Leave a Comment