500 ਕਰੋੜ ਦੀ ਧੋਖਾਧੜੀ ਦਾ ਮਾਮਲਾ, ਭਾਰਤੀ ਸਿੰਘ ਸਮੇਤ ਇੰਨ੍ਹਾਂ ਨੂੰ ਸੰਮਨ ਜਾਰੀ, ਮੁੱਖ ਦੋਸ਼ੀ ਗ੍ਰਿਫਤਾਰ

Global Team
3 Min Read

ਨਿਊਜ਼ ਡੈਸਕ: ਕਾਮੇਡੀਅਨ ਭਾਰਤੀ ਸਿੰਘ ਅਤੇ ‘ਬਿੱਗ ਬੌਸ ਓਟੀਟੀ ਸੀਜ਼ਨ 2’ ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਤੋਂ ਇਲਾਵਾ ਅਭਿਸ਼ੇਕ ਮਲਹਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਦੋ ਅਤੇ ਤਿੰਨ ਹੋਰਾਂ ਨੂੰ ਐਪ ਰਾਹੀਂ 500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੰਮਨ ਕੀਤਾ ਹੈ।

ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਮੁੱਖ ਦੋਸ਼ੀ ਸ਼ਿਵਰਾਮ ਨੂੰ ਚੇਨਈ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਯੂਟਿਊਬਰ ਸੌਰਭ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਐਲਵੀਸ਼ ਯਾਦਵ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ ਅਤੇ ਦਿਲਰਾਜ ਸਿੰਘ ਰਾਵਤ ਸਮੇਤ ਸੋਸ਼ਲ ਮੀਡੀਆ ਪ੍ਰਭਾਵਿਕ ਅਤੇ ਯੂਟਿਊਬਰਜ਼ ਨੇ ਐਪ ਦਾ ਪ੍ਰਚਾਰ ਕੀਤਾ ਅਤੇ ਗੁੰਮਰਾਹ ਕੀਤਾ।

ਡੀਸੀਪੀਏ ਸਪੈਸ਼ਲ ਸੈੱਲ ਹੇਮੰਤ ਤਿਵਾਰੀ ਨੇ ਕਿਹਾ ਕਿ ਹਿਬਾਕਸ ਇੱਕ ਮੋਬਾਈਲ ਐਪ ਹੈ, ਜੋ ਲੋਕਾਂ ਨੂੰ ਧੋਖਾ ਦੇ ਰਹੀ ਸੀ। ਇਸ ਐਪ ਰਾਹੀਂ ਮੁਲਜ਼ਮਾਂ ਨੇ ਹਰ ਰੋਜ਼ 1 ਤੋਂ 5 ਫ਼ੀਸਦੀ ਦੀ ਗਾਰੰਟੀਸ਼ੁਦਾ ਰਿਟਰਨ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਇੱਕ ਮਹੀਨੇ ਵਿੱਚ 30 ਤੋਂ 90 ਫ਼ੀਸਦੀ ਤੱਕ ਹੁੰਦਾ ਹੈ। ਐਪ ਨੂੰ ਫਰਵਰੀ 2024 ਵਿੱਚ ਲਾਂਚ ਕੀਤਾ ਗਿਆ ਸੀ। ਐਪ ਰਾਹੀਂ 30,000 ਤੋਂ ਵੱਧ ਲੋਕਾਂ ਨੇ ਪੈਸਾ ਲਗਾਇਆ। ਡੀਸੀਪੀ ਤਿਵਾਰੀ ਨੇ ਦੱਸਿਆ ਕਿ ਕਥਿਤ ਕੰਪਨੀਆਂ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਆਪਣੇ ਦਫ਼ਤਰ ਬੰਦ ਕਰਕੇ ਗਾਇਬ ਹੋ ਗਈਆਂ। ਧੋਖਾਧੜੀ ਦੇ ਮਾਸਟਰਮਾਈਂਡ ਸ਼ਿਵਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ 4 ਵੱਖ-ਵੱਖ ਬੈਂਕ ਖਾਤਿਆਂ ਤੋਂ 18 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment