ਹਰਿਆਣਾ ਵਿੱਚ ਇਹ ਕਿਹੋ ਜਿਹਾ ਹੋ ਗਿਆ ਗਠਜੋੜ, ਬੀਜੇਪੀ ਅਤੇ ਜੇਜੇਪੀ ਦਰਮਿਆਨ – ਹਰਿਆਣਾ ਦੇ ਕਿਹੜੇ ਪਿੰਡ ਦੇ ਬਣੇ ਪੰਜ ਵਿਧਾਇਕ

TeamGlobalPunjab
2 Min Read

ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਰਲ ਕੇ ਸਰਕਾਰ ਬਣਾਏਗੀ। ਇਸ ਗਠਜੋੜ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਦੇਰ ਰਾਤੀਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦਾ ਬਣੇਗਾ ਅਤੇ ਉਪ ਮੁੱਖ ਜੇਜੇਪੀ ਦਾ ਹੋਵੇਗਾ। ਰਸਮੀ ਐਲਾਨ ਬਾਅਦ ਵਿੱਚ ਹੋਵੇਗਾ। ਪ੍ਰੈਸ ਕਾਨਫਰੰਸ ਵਿੱਚ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ ਪੀ ਨੱਡਾ, ਮਨੋਹਰ ਲਾਲ ਖੱਟਰ ਅਤੇ ਦੁਸ਼ਯੰਤ ਚੌਟਾਲਾ ਹਾਜ਼ਰ ਸਨ। ਦੁਸ਼ਯੰਤ ਚੌਟਾਲਾ ਮਰਹੂਮ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਨਾਲ ਸੰਬੰਧਤ ਹਨ।

ਹਰਿਆਣਾ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਇਕ ਪਿੰਡ ਦੇ ਪੰਜ ਵਿਧਾਇਕ ਬਣੇ ਹਨ, ਜਿਸ ਦੀ ਸੂਬੇ ‘ਚ ਕਾਫੀ ਚਰਚਾ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਅਤੇ ਉਹਨਾਂ ਦੇ ਪਿੰਡ ਵਿਚੋਂ ਵਿਧਾਨ ਸਭਾ ਚੋਣਾਂ ਵਿਚ ਪੰਜ ਵਿਧਾਇਕ ਚੁਣੇ ਗਏ ਹਨ। ਇਹਨਾਂ ਵਿਚੋਂ ਚਾਰ ਵਿਧਾਇਕ ਚੌਧਰੀ ਦੇਵੀ ਲਾਲ ਦੇ ਪਰਿਵਾਰ ‘ਚੋਂ ਅਤੇ ਇਕ ਉਹਨਾਂ ਦੇ ਨੇੜਲੇ ਪਰਿਵਾਰ ‘ਚੋਂ ਉਹਨਾਂ ਦਾ ਪੋਤਾ ਵਿਧਾਇਕ ਬਣਿਆ ਹੈ।

ਪੰਜ ਵਿਧਾਇਕਾਂ ਵਿੱਚੋਂ ਮਰਹੂਮ ਚੌਧਰੀ ਦੇਵੀ ਲਾਲ ਦੇ ਪੁੱਤਰ ਚੌਧਰੀ ਰਣਜੀਤ ਸਿੰਘ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਚੋਣ ਜਿੱਤੇ ਹਨ। ਉਹਨਾਂ ਦਾ ਪੋਤਾ ਅਭੈ ਸਿੰਘ ਚੌਟਾਲਾ ਇਨੈਲੋ ਦੇ ਉਮੀਦਵਾਰ ਵਜੋਂ ਏਲਨਾਬਾਦ ਹਲਕੇ ਤੋਂ ਜੇਤੂ ਰਹਿ ਕੇ ਵਿਧਾਇਕ ਬਣੇ ਹਨ। ਇਸੇ ਤਰ੍ਹਾਂ ਉਹਨਾਂ ਦੀ ਪੋਤ ਨੂੰਹ ਨੈਣਾ ਸਿੰਘ ਚੌਟਾਲਾ ਹਲਕਾ ਬਾਢੜਾ ਤੋਂ ਜਨਨਾਇਕ ਜਨਤਾ ਪਾਰਟੀ ਦੀ ਵਿਧਾਇਕ ਬਣ ਗਈ ਹੈ ਅਤੇ ਉਹਨਾਂ ਦੇ ਪੜਪੋਤੇ ਦੁਸ਼ਯੰਤ ਚੌਟਾਲਾ ਉਚਾਣਾਂ ਕਲਾਂ ਵਿਧਾਨ ਸਭਾ ਹਲਕੇ ਤੋਂ ਜੇਜੇਪੀ ਦੇ ਵਿਧਾਇਕ ਚੁਣੇ ਗਏ ਹਨ। ਪੰਜਵਾਂ ਵਿਧਾਇਕ ਵੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਉਹਨਾਂ ਦੇ ਚਚੇਰੇ ਭਰਾ ਗਣਪਤ ਰਾਮ ਦਾ ਪੋਤਾ ਅਮਿਤ ਸਿਹਾਗ ਕਾਂਗਰਸ ਪਾਰਟੀ ਤੋਂ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਕੇ ਜਿੱਤਿਆ ਹੈ।

ਪਿੰਡ ਚੌਟਾਲਾ ਨਾਲ ਸੰਬੰਧਤ ਇਹਨਾਂ ਸਫਲ ਹੋਏ ਉਮੀਦਵਾਰਾਂ ਦੀ ਪੂਰੇ ਹਰਿਆਣਾ ਵਿੱਚ ਖੂਬ ਚਰਚਾ ਹੈ ਅਤੇ ਚੌਪਾਲਾਂ ‘ਤੇ ਬੈਠੇ ਬਜ਼ੁਰਗ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਮਰਹੂਮ ਨੇਤਾ ਚੌਧਰੀ ਦੇਵੀ ਲਾਲ ਦੀ ਸਿਆਸਤ ਨੂੰ ਯਾਦ ਕਰ ਰਹੇ ਹਨ। ਕਿਆਸ ਲਗਾ ਰਹੇ ਹਨ ਕਿ ਇਕ ਦਿਨ ਮੁੜ ਇਸ ਪਿੰਡ ਦਾ ਮੁੱਖ ਮੰਤਰੀ ਜ਼ਰੂਰ ਬਣੇਗਾ।

- Advertisement -

Share this Article
Leave a comment