ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਲਗਾਤਾਰ ਹੋ ਰਿਹਾ ਹੈ। ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਚੋਣਾਂ ਲਈ 52 ਲੱਖ ਅਮਰੀਕੀ ਵੋਟ ਨਹੀਂ ਪਾ ਸਕਣਗੇ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਅਮਰੀਕੀ ਲੋਕਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ ਇੱਕ ਚੌਥਾਈ ਜੇਲ੍ਹਾਂ ਵਿੱਚ ਬੰਦ ਹਨ ਅਤੇ ਦਸ ਫੀਸਦੀ ਪੈਰੋਲ ‘ਤੇ ਬਾਹਰ ਆਏ ਹੋਏ ਹਨ। ਹਾਲਾਂਕਿ ਇਨ੍ਹਾਂ ਚੋਂ 40 ਫ਼ੀਸਦੀ ਦੇ ਕਰੀਬ ਮੁਲਜ਼ਮ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਵੱਲੋਂ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ।
ਜਿਸ ਤਹਿਤ ਅਮਰੀਕੀ ਚੋਣਾਂ ਵਿੱਚ ਸਿੱਧੇ ਤੌਰ ‘ਤੇ 52 ਲੱਖ ਅਮਰੀਕੀ ਵੋਟਿੰਗ ਦਾ ਹਿੱਸਾ ਨਹੀਂ ਬਣ ਸਕਣਗੇ। ਵੋਟ ਦਾ ਅਧਿਕਾਰ ਗੁਆਉਣ ਵਾਲੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਦੇਖਦੇ ਹੋਏ ਅਮਰੀਕਾ ਦੇ ਕਈ ਸੂਬਿਆਂ ਨੇ ਨਿਯਮਾਂ ਵਿੱਚ ਸੋਧ ਵੀ ਕੀਤੇ ਹਨ। ਜਿਸ ਕਾਰਨ 2016 ਦੀਆਂ ਚੋਣਾਂ ਦੇ ਮੁਕਾਬਲੇ ਮੌਜੂਦਾ ਸਮੇਂ ਅਪਰਾਧੀ ਲੋਕਾਂ ਦਾ ਅੰਕੜਾ 15 ਫੀਸਦੀ ਘੱਟ ਹੋਇਆ ਹੈ। ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਤਕਰੀਬਨ 62 ਲੱਖ ਅਪਰਾਧੀਕ ਲੋਕਾਂ ਦੇ ਵੋਟ ਪਾਉਣ ‘ਤੇ ਰੋਕ ਲਗਾ ਦਿੱਤੀ ਗਈ ਸੀ