ਚੀਨ ਦੇ ਤੰਗਸ਼ਾਨ ਸ਼ਹਿਰ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 5.1 ਰਹੀ ਤੀਬਰਤਾ

TeamGlobalPunjab
1 Min Read

ਬੀਜਿੰਗ : ਚੀਨ ਦੇ ਉੱਤਰ-ਪੂਰਬੀ ਸ਼ਹਿਰ ਤੰਗਸ਼ਾਨ ‘ਚ ਐਤਵਾਰ ਸਵੇਰੇ 6.38 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1  ਮਾਪੀ ਗਈ। ਹਾਲਾਂਕਿ ਇਸ ‘ਚ ਕਿਸੇ ਜਾਨੀ ਜਾ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਸਰਕਾਰੀ ਨਿਊਜ ਏਜੰਸੀ ‘ਸਿਨਹੂਆ’ ਨੇ ਦੱਸਿਆ ਕਿ ਭੂਚਾਲ ਕਾਰਨ ਬੀਜਿੰਗ ਤੋਂ 160 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਤੰਗਸ਼ਾਨ ਲਈ ਜਾਣ ਵਾਲੀ ਰੇਲ ਸੇਵਾਵਾਂ ‘ਤ਼ੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਨੁਕਸਾਨ ਦੇ ਡਰੋਂ ਟਰੈਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਚੀਨ ਭੂਚਾਲ ਨੈਟਵਰਕ ਸੈਂਟਰ ਨੇ ਦੱਸਿਆ ਕਿ ਭੂਚਾਲ ਸਵੇਰੇ 6.38 ਵਜੇ ਆਇਆ ਜੋ ਕਿ 10 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ। ਇਸ ਤੋਂ ਬਾਅਦ 07.02 ਵਜੇ 2.2 ਦੀ ਤੀਬਰਤਾ ਨਾਲ ਦੂਜਾ ਭੂਚਾਲ ਆਇਆ।

ਇੱਥੇ ਦੱਸ ਦਈਏ ਕਿ 1976 ‘ਚ ਚੀਨ ਦੇ ਤੰਗਸ਼ਾਨ ਸ਼ਹਿਰ ‘ਚ ਭੂਚਾਲ ਨੇ ਬਹੁਤ ਤਬਾਹੀ ਮਚਾਈ ਸੀ। ਇਸ ਕੁਦਰਤੀ ਆਫਤ ‘ਚ ਘੱਟੋ ਘੱਟ 2,42,000 ਲੋਕਾਂ ਦੀ ਮੌਤ ਹੋ ਗਈ ਸੀ।

- Advertisement -

Share this Article
Leave a comment