ਮਾਨਸਾ ਵਿੱਚ ਕੋਰੋਨਾ ਬਲਾਸਟ! ਪੁਲਿਸ ਅਧਿਕਾਰੀ ਵੀ ਆਏ ਲਪੇਟ ਵਿੱਚ

TeamGlobalPunjab
1 Min Read

ਮਾਨਸਾ: ਅਜ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿੱਤੀ । ਅਜ ਇਸ ਦੇ 12 ਮਾਮਲੇ ਸਾਹਮਣੇ ਆਏ ਹਨ । ਜਿਸ ਨਾਲ ਜਿਲੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ । ਇਨ੍ਹਾਂ ਵਿਚੋਂ 26 ਵਿਅਕਤੀ ਇਲਾਜ ਅਧੀਨ ਹਨ ਜਦੋਂ ਕਿ 6ਵਿਅਕਤੀਆਂ ਨੇ ਕੋਰੋਨਾ ਤੋਂ ਜਿੱਤ ਪ੍ਰਾਪਤ ਕਰ ਲਈ ਹੈ ।

ਦਸ ਦੇਈਏ ਕਿ ਅਜ ਸਾਹਮਣੇ ਆਏ ਮਾਮਲਿਆਂ ਵਿੱਚ 3 ਵਿਦਿਆਰਥੀ ਹਨ ਜਿਹੜੇ ਕਿ ਬੀਤੇ ਦਿਨੀਂ ਨੋਇਡਾ ਤੋਂ ਵਾਪਿਸ ਪਰਤੇ ਹਨ। 4 ਪੁਲਿਸ ਅਧਿਕਾਰੀਆਂ ਦੀਆਂ ਵੀ ਕੋਰੋਨਾ ਰਿਪੋਰਟਾਂ ਪਾਜਿਟਿਵ ਆਈਆਂ ਹਨ । ਜਿਸ ਤੋਂ ਬਾਅਦ ਬੁਢਲਾਡਾ ਥਾਣੇ ਦੇ 53 ਸਟਾਫ਼ ਮੈਬਰਾਂ ਨੂੰ ਇਕਂਤਵਾ ਵਿਚ ਰੱਖਿਆ ਗਿਆ ਹੈ । ਇਸ ਤੋਂ ਇਲਾਵਾ 5 ਮਜਦੂਰਾ ਦੀਆਂ ਰਿਪੋਰਟਾਂ ਵੀ ਪਾਜਿਟਿਵ ਆਈਆਂ ਹਨ

Share This Article
Leave a Comment