Breaking News
Auto accident involving two cars on a city street
Auto accident involving two cars on a city street

ਚੀਨ ‘ਚ ਹਾਈਵੇਅ ‘ਤੇ 10 ਮਿੰਟਾਂ ‘ਚ 49 ਵਾਹਨ ਆਪਸ ‘ਚ ਟਕਰਾਏ, 16 ਲੋਕਾਂ ਦੀ ਮੌਤ

ਬੀਜਿੰਗ— ਮੱਧ ਚੀਨ ਦੇ ਹੁਨਾਨ ਸੂਬੇ ‘ਚ 10 ਮਿੰਟਾਂ ਦੇ ਅੰਦਰ 49 ਵਾਹਨਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ।

ਇਹ ਹਾਦਸਾ ਸ਼ਨੀਵਾਰ ਸ਼ਾਮ ਚਾਂਗਸ਼ਾ ਸ਼ਹਿਰ ਦੇ ਸ਼ੁਚਾਂਗ-ਗੁਆਂਗਜ਼ੂ ਹਾਈਵੇਅ ‘ਤੇ ਵਾਪਰਿਆ। ਸਰਕਾਰੀ ਨਿਊਜ਼ ਪੋਰਟਲ CGTN ਨੇ ਦੱਸਿਆ ਕਿ 10 ਮਿੰਟਾਂ ਦੇ ਅੰਦਰ ਕੁੱਲ 49 ਵਾਹਨ ਆਪਸ ਵਿੱਚ ਟਕਰਾ ਗਏ।

ਖਬਰ ‘ਚ ਸਥਾਨਕ ਟ੍ਰੈਫਿਕ ਪੁਲਸ ਵਿਭਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ।

ਇਸ ‘ਚ ਕਿਹਾ ਗਿਆ ਹੈ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Check Also

ਇਹਨਾਂ ਪਰਵਾਸੀਆਂ ਨੂੰ ਹੁਣ ਕੈਨੇਡਾ ‘ਚ ਪਹਿਲ ਦੇ ਆਧਾਰ ‘ਤੇ ਮਿਲੇਗੀ PR

ਟੋਰਾਂਟੋ: ਲੱਖਾਂ ਕਾਮਿਆਂ ਦੀ ਕਮੀ ਨਾਲ ਜੂਝ ਰਹੇ ਕੈਨੇਡਾ ਵੱਲੋਂ ਨਵੀਂ ਇੰਮੀਗ੍ਰੇਸ਼ਨ ਯੋਜਨਾ ਦਾ ਐਲਾਨ …

Leave a Reply

Your email address will not be published. Required fields are marked *