ਸਰਕਾਰ ਦਾ ਵੱਡਾ ਕਦਮ, ਪਤਨੀਆਂ ਨੂੰ ਛੱਡਣ ਵਾਲੇ 45 ਐਨਆਰਆਈ ਪਤੀਆਂ ਦੇ ਪਾਸਪੋਰਟ ਕੀਤੇ ਰੱਦ

Global Team
1 Min Read

ਨਵੀਂ ਦਿੱਲੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ 45 ਐਨ.ਆਰ.ਆਈ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਪਤਨੀਆਂ ਨੂੰ ਛੱਡ ਦਿੱਤਾ ਸੀ। ਮੇਨਕਾ ਗਾਂਧੀ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਬਣਾਈ ਗਈ, Integrated Nodal Agency ਐਨਆਰਆਈ ਲੋਕਾਂ ਦੇ ਵਿਆਹਾਂ ਦੇ ਮਾਮਲਿਆਂ ਵਿਚ ਫਰਾਰ ਪਤੀਆਂ ਲਈ ਲੁਕ-ਆਊਟ ਸਰਕੁਲਰ ਜਾਰੀ ਕਰ ਰਹੀ ਹੈ।

ਅਤੇ ਵਿਦੇਸ਼ ਮੰਤਰਾਲੇ ਨੇ 45 ਪਾਸਪੋਰਟ ਰੱਦ ਕਰ ਦਿੱਤੇ ਹਨ। ਏਜੰਸੀ ਦੇ ਪ੍ਰਮੁੱਖ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿਚ ਸਕੱਤਰ ਰਾਕੇਸ਼ ਸ਼੍ਰੀ ਵਾਸਤਵ ਹਨ। ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ ਅਜਿਹੀਆਂ ਔਰਤਾਂ ਨੂੰ ਨਿਆਂ ਦਿਲਵਾਉਣ ਲਈ ਰਾਜ ਸਭਾ ਵਿਚ ਇੱਕ ਵਿਧਾਇਕ ਵੀ ਪੇਸ਼ ਕੀਤਾ ਹੈ ਜਿਨ੍ਹਾਂ ਨੂੰ ਐਨਆਰਆਈ ਪਤੀਆਂ ਨੇ ਛੱਡ ਦਿੱਤਾ ਹੈ।

 

 

Share This Article
Leave a Comment