ਹੁਣ ਕਿਊਬੈਕ ਸੂਬੇ ਵਿੱਚ ਅਚਾਨਕ ਵਧੇ ਕੋਰੋਨਾ ਦੇ ਮਾਮਲੇ, 426 ਨਵੇਂ ਕੇਸ ਕੀਤੇ ਦਰਜ

TeamGlobalPunjab
2 Min Read

 ਕਿਊਬੈਕ ਸਿਟੀ :  ਕਿਊਬੈਕ ਸੂਬੇ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਕੋਵਿਡ-19 ਸੰਕਰਮਣ ਦੇ 426 ਨਵੇਂ ਮਾਮਲੇ ਦਰਜ ਕੀਤੇ ਗਏ। ਸਿਹਤ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਕਿਸੇ ਵੀ ਕੋਰੋਨਾ ਪ੍ਰਭਾਵਿਤ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ।

ਕੈਨੇਡਾ ਇਸ ਸਮੇਂ ਮਹਾਂਮਾਰੀ ਦੀ ਚੌਥੀ ਲਹਿਰ ਦੀ ਸ਼ੁਰੂਆਤ ਨਾਲ ਨਜਿੱਠ ਰਿਹਾ ਹੈ। ਕਿਊਬੈਕ ਸੂਬੇ ‘ਚ ਕੋਰੋਨਾ ਪ੍ਰਭਾਵਿਤਾਂ ਦੇ ਅਚਾਨਕ ਵਾਧੇ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹ (426 ਕੇਸ) ਮਈ ਦੇ ਅਖੀਰ ਤੋਂ ਬਾਅਦ ਪ੍ਰਾਂਤ ਵਿੱਚ ਸਭ ਤੋਂ ਵੱਧ ਰਿਪੋਰਟ ਕੀਤੇ ਗਏ ਕੇਸਾਂ ਦੀ ਗਿਣਤੀ ਹੈ।

 

- Advertisement -

ਨਾਵਲ ਕੋਰੋਨਾਵਾਇਰਸ ਨਾਲ ਸਬੰਧਤ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਕੁੱਲ ਗਿਣਤੀ 80 ਹੈ । ਇਨ੍ਹਾਂ ਵਿੱਚੋਂ 27 ਲੋਕ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕੇ ਦੀਆਂ ਹੋਰ 49,043 ਖੁਰਾਕਾਂ ਦਿੱਤੀਆਂ ਗਈਆਂ ਹਨ। ਹੁਣ ਤੱਕ ਪ੍ਰਾਂਤ ਵਿੱਚ 11.6 ਮਿਲੀਅਨ ਤੋਂ ਵੱਧ ਵੈਕਸੀਨ ਸ਼ਾਟ ਦਿੱਤੇ ਜਾ ਚੁੱਕੇ ਹਨ।

ਕਿਊਬੈਕ ਦੇ ਸਿਹਤ ਮੰਤਰੀ ਦੇ ਅਨੁਸਾਰ, ਲਗਭਗ 26,000 ਲੋਕਾਂ ਨੇ ਪਿਛਲੇ ਤਿੰਨ ਦਿਨਾਂ ਵਿੱਚ ਟੀਕੇ ਦਾ ਪਹਿਲਾ ਸ਼ਾਟ ਲਿਆ ਹੈ।

ਕ੍ਰਿਸ਼ਚੀਅਨ ਡੁਬੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਲੋਕਾਂ ਦੀ ਭਾਗੀਦਾਰੀ ਤੋਂ ਉਤਸ਼ਾਹਤ ਹਨ। ਸੂਬੇ ਵਿੱਚ 18 ਤੋਂ 29 ਉਮਰ ਵਰਗ ਦੇ 73 ਪ੍ਰਤੀਸ਼ਤ ਬਾਲਗਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।

- Advertisement -

 

ਉਨ੍ਹਾਂ ਟਵਿੱਟਰ ‘ਤੇ ਲਿਖਿਆ, “ਆਪਣੇ ਆਪ ਨੂੰ ਅਤੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਨ੍ਹਾਂ ਦੀ ਰੱਖਿਆ ਲਈ ਵੈਕਸੀਨ ਲਗਵਾਓ।”

Share this Article
Leave a comment