ਰਾਮਲੀਲਾ ਮੈਦਾਨ ਦੀ ਰੈਲੀ ‘ਚ ਮੋਦੀ ‘ਤੇ ਹਮਲਾ ਕਰ ਸਕਦੇ ਨੇ ਅੱਤਵਾਦੀ: ਖੁਫੀਆ ਰਿਪੋਰਟ

TeamGlobalPunjab
1 Min Read

ਨਵੀਂ ਦਿੱਲੀ: 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਭਾਜਪਾ ਦੀ ਰੈਲੀ ਦੌਰਾਨ ਅੱਤਵਾਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖੁਫੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਕਰ ਸਕਦੇ ਹਨ। ਏਜੰਸੀਆਂ ਨੇ ਇਹ ਖੁਫੀਆ ਜਾਣਕਾਰੀ  ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਅਤੇ ਦਿੱਲੀ ਪੁਲਿਸ ਨੂੰ ਦੇ ਦਿੱਤੀ ਹੈ।

ਖੁਫੀਆ ਏਜੰਸੀਆਂ ਨੂੰ ਮਿਲੀ ਇਨਪੁੱਟ ਅਨੁਸਾਰ ਪਾਕਿਸਤਾਨ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਭਾਰਤ ਭੇਜੇ ਜਾ ਚੁੱਕੇ ਹਨ। ਉਹ ਰਾਮਲੀਲਾ ਮੈਦਾਨ ਵਿੱਚ 22 ਦਸੰਬਰ ਨੂੰ ਹੋਣ ਵਾਲੀ ਪ੍ਰਧਾਨਮੰਤਰੀ ਮੋਦੀ ਦੀ ਰੈਲੀ ਦੌਰਾਨ ਹਮਲਾ ਕਰ ਸਕਦੇ ਹਨ।

ਖੁਫੀਆ ਏਜੰਸੀਆਂ ਦੇ ਇਨਪੁੱਟ ਤੋਂ ਬਾਅਦ ਐੱਸਪੀਜੀ ਸਣੇ ਸਾਰੀ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਤੋਂ ਅੱਤਵਾਦੀ ਬੌਖਲਾਏ ਹੋਏ ਹਨ। ਜਿਨ੍ਹਾਂ ਵਿੱਚ ਨਾਗਰਿਕਤਾ ਕਾਨੂੰਨ, ਰਾਮ ਜਨਮ ਸਥਾਨ, ਧਾਰਾ 370, ਤਿੰਨ ਤਲਾਕ ਵਰਗੇ ਮੁੱਦੇ ਸ਼ਾਮਲ ਹਨ ।

Share this Article
Leave a comment