ਅਟਾਰੀ: ਲਾਕਡਾਊਨ ਕਾਰਨ ਭਾਰਤ ਵਿੱਚ ਫਸੇ 41 ਪਾਕਿਸਤਾਨੀ ਨਾਗਰਿਕ ਵੀਰਵਾਰ ਨੂੰ ਅਟਾਰੀ-ਵਾਘਾ ਸਰਹੱਦ ਦੇ ਰਸਤੇ ਆਪਣੇ ਵਤਨ ਪਰਤ ਗਏ ਹਨ। ਇਹ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਜ਼ਿਟਰ ਵੀਜ਼ਾ ‘ਤੇ ਭਾਰਤ ਆਏ ਸਨ। ਇਨ੍ਹਾਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਸੀ ਪਰ ਸਰਹੱਦ ਬੰਦ ਹੋਣ ਕਾਰਨ ਇਹ ਇੱਥੇ ਫਸ ਗਏ ਸਨ।
ਪਾਕਿਸਤਾਨੀ ਐਂਬੈਸੀ ਵੱਲੋਂ ਭਾਰਤ ਸਰਕਾਰ ਨੂੰ ਇਨਯਾਤਰੀਆਂ ਨੂੰ ਸੜਕ ਰਸਤੇ ਵਤਨ ਪਰਤਣ ਦੀ ਇਜਾਜ਼ਤ ਦੇਣ ਦੀ ਗੁਹਾਰ ਲਗਾਈ ਗਈ ਸੀ। ਵਾਪਸੀ ਤੋਂ ਪਹਿਲਾਂ ਯਾਤਰੀਆਂ ਨੇ ਦੱਸਿਆ ਕਿ ਵੀਜ਼ਾ ਖਤਮ ਹੋਣ ‘ਤੇ ਉਹ ਘਬਰਾ ਗਏ ਸਨ। ਉਨ੍ਹਾਂ ਚੋਂ ਕੁਝ ਨੂੰ ਕਰਮ ਸਿੰਘ ਵਾਰਡ ਹਸਪਤਾਲ ਵਿੱਚ ਬਣਾਏ ਕੈਂਪ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਲਈ ਪੰਜਾਬ ਸਰਕਾਰ ਦੁਆਰਾ ਬਹੁਤ ਚੰਗੀ ਵਿਵਸਥਾ ਕੀਤੀ ਗਈ ਸੀ । ਇਸਦੇ ਲਈ ਉਨ੍ਹਾਂਨੇ ਸਰਕਾਰ ਦਾ ਧੰਨਵਾਦ ਕੀਤਾ ।