ਅੰਕਾਰਾ :- ਤੁਰਕੀ ਦੇ ਉੱਤਰੀ ਬਾਰਟਿਨ ਸੂਬੇ ‘ਚ ਉਸਵੇਲੇ ਤਰਥੱਲੀ ਮਚ ਗਈ ਜਦੋਂ ਇੱਥੇ ਭੂਮੀਗਤ ਕੋਲੇ ਦੀ ਖਾਨ ‘ਚ ਬਲਾਸਟ ਹੋਇਆ।ਧਮਾਕਾ ਇੰਨਾ ਜਦਰਦਸਤ ਸੀ ਕਿ ਇਸ ਹਾਦਸੇ ‘ਚ 40 ਵਿਅਕਤੀਆਂ ਨੇ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਿਕ ਖਾਣ ਅੰਦਰ 110 ਮਜ਼ਦੂਰ ਫਸੇ ਹੋਏ ਸਨ। ਇਸ ਬਾਬਤ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਹਾਦਸਾ ਅਮਾਸਰਾ ਕਸਬੇ ਵਿੱਚ ਜ਼ਮੀਨ ਤੋਂ 300 ਮੀਟਰ ਹੇਠਾਂ ਵਾਪਰਿਆ । ਉਸ ਸਮੇਂ ਖਾਨ ਅੰਦਰ 110 ਮਜ਼ਦੂਰ ਖਾਨ ਵਿੱਚ ਸਨ। ਧਮਾਕੇ ਸਮੇਂ 58 ਵਿਅਕਤੀ ਆਪਣੇ ਆਪ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ, “ਸਾਰੀਆਂ ਖੋਜ ਅਤੇ ਬਚਾਅ ਟੀਮਾਂ ਡਿਊਟੀ ‘ਤੇ ਹਨ”। ਇਹ ਹਾਦਸਾ ਕਿਵੇਂ ਵਾਪਰਿਆ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇੇਈਏ ਕਿ 2014 ਵਿੱਚ ਵੀ ਤੁਰਕੀ ਦੇ ਪੱਛਮੀ ਮਨੀਸਾ ਸੂਬੇ ਦੇ ਸੋਮਾ ਕਸਬੇ ਵਿੱਚ ਵੀ ਅਜਿਹਾ ਹਾਦਸਾ ਵਾਪਰਿਆ ਸੀ। ਉਸ ਸਮੇਂ 301 ਲੋਕਾਂ ਦੀ ਮੌਤ ਹੋ ਗਈ ਸੀ।