ਚੰਡੀਗੜ੍ਹ: ਜਿਲ੍ਹਾ ਤਰਨਤਾਰਨ ਦੇ ਪਿੰਡ ਸੰਘਰ ਕੋਟ ‘ਚ ਸਮੂਹ ਕਮੇਟੀਆਂ ਵਲੋਂ ਇਸਾਈ ਭਾਈਚਾਰੇ ਦੇ ਖਿਲਾਫ਼ ਮਤੇ ਪਾਏ ਗਏ ਹਨ। ਪੰਚਾਇਤ ਦੇ ਮਤਾ ਪਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਦੇ ਵਿੱਚ ਬੋਲਦੇ ਸੁਣਿਆ ਜਾ ਰਿਹਾ ਪਹਿਲਾ ਮਤਾ ਇਹ ਹੈ ਕਿ ਜਿਹੜੇ ਵਿਅਕਤੀ ਮਸੀਹ ਭਾਈਚਾਰੇ ਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਜਾਵੇਗੀ ਅਤੇ ਨਾ ਹੀ ਕੋਈ ਪਾਠੀ ਸਿੰਘ ਜਾਵੇਗਾ। ਇਸ ਦੇ ਨਾਲ ਕਈ ਹੋਰ ਵੀ ਮਤੇ ਪਾਏ ਗਏ ਹਨ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਮਤਾ ਪੰਚਾਇਤ ਵੱਲੋਂ ਨਹੀਂ ਗੁਰਦੁਆਰਾ ਕਮੇਟੀ ਵੱਲੋਂ ਪਾਇਆ ਗਿਆ ਹੈ। ਮਤੇ ਵਿਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਹਨ ਉਨ੍ਹਾਂ ਵਿਚੋਂ ਮਸੀਹ ਭਾਈਚਾਰੇ ਵੱਲੋਂ ਪਿੰਡ ਵਿਚ ਸ਼ੋਭਾ ਯਾਤਰਾ ‘ਤੇ ਮਨਾਹੀ, ਪਿੰਡ ਦੇ ਸ਼ਮਸ਼ਾਨ ਘਾਟ ਵਿਚ ਮਸੀਹ ਭਾਈਚਾਰੇ ਦੇ ਸਪੁਰਦ ਏ ਖ਼ਾਕ ‘ਤੇ ਰੋਕ ਆਦਿ ਸ਼ਾਮਲ ਹਨ। ਮਸੀਹ ਭਾਈਚਾਰੇ ਦੇ ਲੋਕ ਪਿੰਡ ਵਿਚ ਕਿਸੇ ਦੇ ਘਰ ਦੇ ਬਾਹਰ ਇਸ਼ਤਿਹਾਰ, ਉਸ ਪਰਵਾਰ ਦੀ ਮਰਜ਼ੀ ਤੋ ਬਿਨਾਂ ਨਹੀਂ ਲਗਾ ਸਕਦੇ ਪਰ ਅਪਣੇ ਘਰਾਂ ਅੱਗੇ ਤਾਂ ਲਗਾ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।