ਹਰਿਆਣਾ ਤੋਂ ਖਾਦ ਨਾਲ ਭਰੀਆਂ ਟਰਾਲੀਆਂ ਲੈ ਕੇ ਪੰਜਾਬ ਆ ਰਹੇ ਕਿਸਾਨ ਪੁਲਿਸ ਨੇ ਫੜੇ

TeamGlobalPunjab
1 Min Read

ਚੰਡੀਗੜ੍ਹ : ਹਰਿਆਣਾ ਤੋਂ ਖਾਦ ਨਾਲ ਟਰਾਲੀਆਂ ਭਰ ਕੇ ਪੰਜਾਬ ਲੈ ਕੇ ਆ ਰਹੇ ਕਿਸਾਨਾਂ ਨੂੰ ਜੀਂਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਦਰਅਸਲ ਲੁਧਿਆਣਾ ਅਤੇ ਪਟਿਆਲਾ ਦੇ ਰਹਿਣ ਵਾਲੇ 4 ਕਿਸਾਨ ਹਰਿਆਣਾ ਤੋਂ ਖਾਦ ਲੈ ਕੇ ਵਾਪਸ ਆ ਰਹੇ ਸਨ। ਜਿਸ ਤੋਂ ਬਾਅਦ ਹਰਿਆਣਾ ਖੇਤੀਬਾੜੀ ਵਿਭਾਗ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਜੀਂਦ ਪੁਲਿਸ ਨੇ ਮੌਕੇ ‘ਤੇ ਪਹੰੁਚ ਕੇ 4 ਟਰੈਕਟਰ ਟਰਾਲੀਆਂ ‘ਚ ਲੱਦੇ ਹੋਏ 840 ਖਾਦ ਦੇ ਕੱਟੇ ਜ਼ਬਤ ਕੀਤੇ।

ਜੀਂਦ ਪੁਲਿਸ ਮੁਤਾਬਕ ਚਾਰੋਂ ਕਿਸਾਨ ਬਿਨਾ ਬਿੱਲ ਤੋਂ ਖਾਦ ਨਾਲ ਭਰੀਆਂ ਟਰਾਲੀਆਂ ਲੈ ਕੇ ਜਾ ਰਹੇ ਸਨ। ਜਿਸ ਦੀ ਖੇਤੀਬਾੜੀ ਵਿਭਾਗ ਨੇ ਸਾਨੂੰ ਜਾਣਕਾਰੀ ਦਿੱਤੀ ‘ਤੇ ਅਸੀਂ ਮੌਕੇ ‘ਤੇ ਪਹੁੰਚ ਕੇ ਕਰਵਾਈ ਕਰਦੇ ਹੋਏ ਚਾਰਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕਾਰਨ ਪਿਛਲੇ ਕਈ ਦਿਨਾਂ ਤੋਂ ਡੀਏਪੀ ਅਤੇ ਯੂਰੀਆ ਦੀ ਕਮੀ ਮਹਿਸੂਸ ਹੋ ਰਹੀ ਸੀ, ਜੋ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ 24 ਸਤੰਬਰ ਤੋਂ ਮਾਲ ਗੱਡੀਆਂ ਤੇ ਪੈਸੇਂਜਰ ਟਰੇਨਾਂ ਬੰਦ ਪਈਆਂ ਹਨ। ਜਿਸ ਕਾਰਨ ਪੰਜਾਬ ਵਿੱਚ ਪਹੁੰਚਣ ਵਾਲਾ ਡੀਏਪੀ ਅਤੇ ਯੂਰੀਆ ਬਾਹਰੀ ਰਾਜਾਂ ਵਿੱਚ ਹੀ ਫਸਿਆ ਹੋਇਆ ਹੈ। ਪੰਜਾਬ ਵਿੱਚ ਖਾਦ ਗੁਜਰਾਤ ਤੋਂ ਮੰਗਵਾਈ ਜਾਂਦੀ ਹੈ।

Share this Article
Leave a comment