ਬਿਹਾਰ ‘ਚ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਹੋਈ 4 ਲੋਕਾਂ ਦੀ ਮੌਤ, 100 ਤੋਂ ਵਧ ਜ਼ਖਮੀ

Rajneet Kaur
2 Min Read

ਨਿਊਜ਼ ਡੈਸਕ: ਬਿਹਾਰ ਦੇ ਰਘੁਨਾਥਪੁਰ ਸਟੇਸ਼ਨ ਤੇ ਬੀਤੀਂ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ‘ਚ ਆਨੰਦ ਵਿਹਾਰ ਕਾਮਾਖਿਆ ਨਾਰਥ ਈਸਟ ਐਕਸਪ੍ਰੈਸ ਦੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵਧ ਜ਼ਖਮੀ ਹੋ ਗਏ ਹਨ। ਜ਼ਖ਼ਮੀ ਯਾਤਰੀਆਂ ਚੋਂ ਬਹੁਤਿਆਂ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦਸ ਦਈਏ ਕਿ ਇਸ ਰੇਲ ਹਾਦਸੇ ‘ਚ ਏਸੀ ਥ੍ਰੀ ਟੀਅਰ ਦੇ ਘੱਟੋ ਘੱਟ ਦੋ ਡੱਬੇ ਪਲਟ ਗਏ। ਜਿਸ ਕਾਰਨ ਚਾਰ ਹੋਰ ਡੱਬੇ ਪਟੜੀ ਤੋਂ ਥੱਲੇ ਉਤਰ ਗਏ। ਇਹ ਹਾਦਸਾ ਰਾਤ ਨੂੰ ਕਰੀਬ 9.53 ਵਜੇ ਵਾਪਰਿਆ ਹੈ। ਬਕਸਰ ਦੇ ਪੁਲਿਸ ਸੁਪਰਡੈਂਟ ਮਨੀਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਵਿੱਚ ਅਜੇ ਤੱਕ ਜਾਨੀ ਨੁਕਸਾਨ ਘੱਟ ਹੋਇਆ ਹੈ। ਪਰ ਵਧੇਰੇ ਗਿਣਤੀ ‘ਚ ਯਾਤਰੀ ਗੰਭੀਰ ਹਾਲਤ ਚ ਪਾਏ ਗਏ ਹਨ। ਜ਼ਖ਼ਮੀਆਂ ਨੂੰ ਤੁਰੰਤ ਸਥਾਨਿਕ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਨੂੰ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲਵੇ ਕਰਮਚਾਰੀ ਰੇਲ ਪਟੜੀ ਨੂੰ ਜਲਦੀ ਕਲੀਅਰ ਕਰਨ ਚ ਲੱਗੇ ਹੋਏ ਹਨ। ਰੇਲਵੇ ਅਧਿਕਾਰੀ ਇਹ ਯਤਨ ਕਰ ਰਹੇ ਹਨ ਕਿ ਪਟੜੀਆਂ ਨੂੰ ਜਲਦੀ ਬਹਾਲ ਕੀਤਾ ਜਾਵੇ ਤਾਂ ਜੋ ਰੇਲ ਆਵਾਜਾਈ ਮੁੜ ਸ਼ੁਰੂ ਹੋ ਸਕੇ। ਰੇਲ ਆਵਾਜਾਈ ਦੇ ਰੁਕ ਜਾਣ ਨਾਲ ਆਮ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਭੀੜ ਨੂੰ ਕਾਬੂ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਲੋਕਾਂ ਦੇ ਇਕੱਠ ਕਾਰਨ ਬਚਾਅ ਕਾਰਜਾਂ ‘ਚ ਰੁਕਾਵਟ ਪੇਸ਼ ਹੋ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment