ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 4 ਸਾਲਾ ਬੱਚੇ ਨੇ ਬੰਦੂਕ ਚਲਾ ਕੇ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ। ਅਸਲ ‘ਚ ਬੱਚੇ ਨੇ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸਗੋਂ ਗਲਤੀ ਨਾਲ ਉਸ ਕੋਲੋਂ ਅਜਿਹਾ ਹੋ ਗਿਆ। ਬੱਚੇ ਕੋਲੋਂ ਅਚਾਨਕ ਉਸ ਕੋਲੋਂ ਗੋਲੀ ਚੱਲ ਗਈ। ਬੱਚੇ ਦੀ ਮਾਂ ਗਰਭਵਤੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਪਰਿਵਾਰ ਨੇ ਦੱਸਿਆ ਕਿ ਬੱਚੇ ਦਾ ਪਿਤਾ ਟੀ. ਵੀ. ਦੇਖ ਰਿਹਾ ਸੀ ਅਤੇ ਉਸ ਨੇ ਆਪਣੇ ਦੋਸਤ ਦੀ ਬੰਦੂਕ ਨੇੜੇ ਹੀ ਰੱਖੀ ਹੋਈ ਸੀ। ਬੱਚੇ ਦਾ ਪਿਤਾ ਸੁਰੱਖਿਆ ਕਾਰਨਾਂ ਕਰਕੇ ਬੰਦੂਕ ਲੈ ਕੇ ਆਇਆ ਸੀ, ਜਿਸ ਦਾ ਲਾਇਸੈਂਸ ਗਾਇਬ ਹੈ।

ਪਿਤਾ ਨੇ ਦੱਸਿਆ ਕਿ ਉਸ ਨੇ ਬੰਦੂਕ ਇਕ ਪਾਸੇ ਰੱਖੀ ਹੋਈ ਸੀ ਅਤੇ ਪਤਾ ਨਹੀਂ ਕਿਵੇਂ ਇਹ ਬੱਚੇ ਦੇ ਹੱਥ ਲੱਗ ਗਈ। ਕਿੰਗ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਰਾਇਨ ਏਬੋਟ ਨੇ ਦੱਸਿਆ ਕਿ 27 ਸਾਲਾ ਔਰਤ ਦੇ ਚਿਹਰੇ ‘ਤੇ ਗੋਲੀ ਵੱਜੀ ਹੈ ਅਤੇ ਉਹ ਜੇਰੇ ਇਲਾਜ ‘ਚ ਹੈ। ਅਮਰੀਕਾ ‘ਚ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ ਅਤੇ ਕਈ ਵਾਰ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਉਹ ਹਥਿਆਰਾਂ ਨੂੰ ਸੰਭਾਲ ਕੇ ਰੱਖਣ ਅਤੇ ਇਨ੍ਹਾਂ ਦੀ ਲੋੜ ਪੈਣ ‘ਤੇ ਹੀ ਵਰਤੋਂ ਕਰਨ। ਔਰਤ 8 ਮਹੀਨਿਆਂ ਦੀ ਗਰਭਵਤੀ ਹੈ। ਪਹਿਲਾਂ ਉਸ ਦੀ ਹਾਲਤ ਗੰਭੀਰ ਸੀ ਪਰ ਹੁਣ ਕੁੱਝ ਸੁਧਾਰ ਹੋਇਆ ਹੈ।