4 ਬੱਚੇ ਜੰਮਣ ‘ਤੇ ਇਥੋਂ ਦੀ ਸਰਕਾਰ ਪੂਰੀ ਉਮਰ ਲਈ ਇਨਕਮ ਟੈਕਸ ਕਰ ਰਹੀ ਮਾਫ

Prabhjot Kaur
2 Min Read

ਯੂਰਪੀ ਦੇਸ਼ ਹੰਗਰੀ ‘ਚ ਘਟਦੀ ਆਬਾਦੀ ਤੇ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਤੋਂ ਪਰੇਸ਼ਾਨ ਹਨ। ਦੇਸ਼ ਦੀ ਆਬਾਦੀ ਵਧਾਉਣ ਲਈ ਪ੍ਰਧਾਨਮੰਤਰੀ ਵਿਕਟਰ ਔਬਰਨ ਨੇ ਨਵੀਂ ਨੀਤੀ ਦੇ ਤਹਿਤ ਔਰਤਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ। ਵਿਕਟਰ ਨੇ ਕਿਹਾ ਕਿ 40 ਸਾਲ ਤੋਂ ਘੱਟ ਉਮਰ ਦੀ ਮਹਿਲਾ ਨੂੰ ਪਹਿਲੀ ਵਾਰ ਵਿਆਹ ਕਰਨ ‘ਤੇ 25 ਲੱਖ ਰੁਪਏ ਤੱਕ ਦਾ ਲੋਨ ਬਿਨਾਂ ਵਿਆਜ ਦੇ ਦਿੱਤਾ ਜਾਵੇਗਾ ‘ਤੇ ਤੀਜਾ ਬੱਚਾ ਹੁੰਦੇ ਹੀ ਉਸਦਾ ਲੋਨ ਮਾਫ ਹੋ ਜਾਵੇਗਾ।

ਹੰਗਰੀ ਦੀ ਜਨਸੰਖਿਆ ਲਗਤਾਰ ਘੱਟ ਰਹੀ ਹੈ, ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਇਸ ਨਵੀਂ ਸਕੀਮ ਨਾਲ ਲੋਕਾਂ ‘ਚ ਬੱਚੇ ਪੈਦਾ ਕਰਨ ਦਾ ਰੁਝਾਨ ਵਧੇਗਾ।
ਇਸ ਸਕੀਮ ਦੇ ਤਹਿਤ ਹੰਗਰੀ ਵਿੱਚ ਚਾਰ ਜਾਂ ਇਸ ਤੋਂ ਵੱਧ ਬੱਚਿਆਂ ਦੀਆਂ ਮਾਵਾਂ ਨੂੰ ਸਾਰੀ ਉਮਰ ਆਮਦਨ ਕਰ ਨਹੀਂ ਦੇਣਾ ਪਵੇਗਾ। ਦੇਸ਼ ਵਿੱਚ ਬੱਚਿਆਂ ਦੀ ਪੈਦਾਇਸ਼ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹੰਗਰੀ ਦੇ ਪ੍ਰਧਾਨ ਮੰਤਰੀ ਨੇ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।

ਰਿਪੋਰਟਾਂ ਮੁਤਾਬਕ ਹਰ ਸਾਲ ਹੰਗਰੀ ਦੀ ਆਬਾਦੀ ‘ਚ 32 ਹਜ਼ਾਰ ਲੋਕਾਂ ਦੀ ਘਾਟ ਹੋ ਰਹੀ ਹੈ, ਅਤੇ ਯੂਰਪੀ ਯੂਨੀਅਨ ਦੇ ਮੁਕਾਬਲੇ, ਇੱਥੇ ਦੀਆਂ ਔਰਤਾਂ ਦੇ ਬੱਚਿਆਂ ਦੀ ਔਸਤ ਗਿਣਤੀ ਘੱਟ ਹੈ। ਇਸੇ ਸਕੀਮ ਦੇ ਹਿੱਸੇ ਵਜੋਂ ਨੌਜਵਾਨ ਜੋੜਿਆਂ ਨੂੰ ਤਕਰੀਬਨ ਇੱਕ ਲੱਖ ਹੰਗਰੀਅਨ ਕਰੰਸੀ ਭਾਵ 26 ਲੱਖ ਰੁਪਏ ਤੱਕ ਦਾ ਵਿਆਜ ਤੋਂ ਮੁਕਤ ਕਰਜ ਦਿੱਤਾ ਜਾਵੇਗਾ। ਸਕੀਮ ਮੁਤਾਬਕ ਜਿਵੇਂ ਹੀ ਉਨ੍ਹਾਂ ਦੇ ਤਿੰਨ ਬੱਚੇ ਹੋਏ ਇਹ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਔਬਰਨ ਨੇ ਕਿਹਾ ਹੈ ਕਿ ਪੱਛਮੀ ਦੇਸਾਂ ਲਈ ਯੂਰਪ ਦੀ ਘੱਟਦੀ ਆਬਾਦੀ ਦਾ ਹੱਲ ਪਰਵਾਸੀ ਸਨ ਹਰ ਇੱਕ ਘੰਟੇ ਦੌਰਾਨ ਇੱਕ ਬੱਚੇ ਦਾ ਆਉਣਾ ਜ਼ਰੂਰੀ ਹੈ, ਅਤੇ ਇਸ ਤਰ੍ਹਾਂ ਲੋਕਾਂ ਦੀ ਗਿਣਤੀ ਠੀਕ ਰਹਿੰਦੀ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਨੇ ਪ੍ਰਵਾਸ ਬਾਰੇ ਸਖ਼ਤ ਰੁੱਖ ਅਪਣਾਇਆ ਹੈ, ਜੋ ਹੋਰ ਯੂਰਪੀ ਦੇਸਾਂ ਦੀ ਨੀਤੀ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਹੰਗਰੀ ਦੇ ਲੋਕ ਦੂਸਰੇ ਤਰੀਕੇ ਸੋਚਦੇ ਹਨ। ਸਾਨੂੰ ਗਿਣਤੀ ਦੇ ਨਹੀਂ ਹੰਗਰੀ ਦੇ ਆਪਣੇ ਬੱਚੇ ਚਾਹੀਦੇ ਹਨ।” ਯੂਰਪੀ ਯੂਨੀਅਨ ਦੀ ਇੱਕ ਔਰਤ ਔਸਤ 1.58 ਬੱਚਿਆਂ ਨੂੰ ਜਨਮ ਦਿੰਦੀ ਹੈ ਜਦਕਿ ਇੱਕ ਹੰਗਰੀ ਔਰਤ ਔਸਤ 1.45 ਬੱਚਿਆਂ ਨੂੰ ਹੀ ਜਨਮ ਦਿੰਦੀ ਹੈ, ਜੋ ਘੱਟ ਹੈ।

Share this Article
Leave a comment