ਨਿਊਜ਼ ਡੈਸਕ: ਯੂਕਰੇਨ ਤੇ ਰੂਸ ਵਿਚਾਲੇ ਜਾਰੀ ਜੰਗ ਨੂੰ 11 ਦਿਨ ਹੋ ਗਏ ਹਨ। ਯੂਕਰੇਨੀ ਨਾਗਰਿਕ ਵੀ ਆਪਣੇ ਦੇਸ਼ ਲਈ ਹਥਿਆਰ ਚੁੱਕ ਕੇ ਜੰਗ ਵਿੱਚ ਸ਼ਾਮਲ ਹੋ ਰਹੇ ਹਨ। ਉੱਥੇ ਹੀ ਹੁਣ ਅਮਰੀਕਾ ਦੇ ਲੋਕ ਵੀ ਇਸ ਜੰਗ ਵਿੱਚ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ।
ਦੱਸ ਦਈਏ ਕਿ ਅਮਰੀਕੀ ਮੀਡਿਆ ਵਾਇਸ ਆਫ ਅਮਰੀਕਾ ਵਲੋਂ ਕਿਹਾ ਗਿਆ ਹੈ ਕਿ 3,000 ਅਮਰੀਕੀ ਵਲੰਟਿਅਰਸ ਇੱਕ ਇੰਟਰਨੈਸ਼ਨਲ ਬਟਾਲੀਅਨ ਵਿੱਚ ਸ਼ਾਮਲ ਹੋਣਗੇ। ਅਸਲ ‘ਚ ਵਾਸ਼ਿੰਗਟਨ ਵਿੱਚ ਯੂਕਰੇਨੀ ਦੂਤਾਵਾਸ ਦੇ ਇੱਕ ਪ੍ਰਤਿਨਿੱਧੀ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਨੇ ਯੂਕਰੇਨ ਵਲੋਂ ਮੰਗੀ ਗਈ ਮਦਦ ਦੇ ਜਵਾਬ ‘ਤੇ ਕਿਹਾ ਹੈ ਕਿ ਉਹ ਹੁਣ ਯੂਕਰੇਨ ਦੀ ਜੰਗ ਵਿੱਚ ਸਾਥ ਦੇਣਗੇ।
ਅਮਰੀਕਾ ਨੇ ਰੂਸੀ ਫੌਜ ਦੀ ਯੂਕਰੇਨ ਵਿੱਚ ਕਾਰਵਾਈਆਂ, ਮੀਡੀਆ ‘ਤੇ ਰੋਕ ਲਗਾਉਣ ਅਤੇ ਟੀਵੀ ਪ੍ਰਸਾਰਣ ਬਲੌਕ ਕਰਨ ‘ਤੇ ਰੂਸ ਦੀ ਸਖਤ ਨਿੰਦਾ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਲ ਫੋਨ ‘ਤੇ ਗੱਲ ਕੀਤੀ ਹੈ। ਬਾਇਡਨ ਜੰਗ ਦੀ ਸ਼ੁਰੂਆਤ ਤੋਂਂ ਹੀ ਯੂਕਰੇਨ ਦੇ ਪੱਖ ਵਿੱਚ ਹਨ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਯੂਕਰੇਨ ਦੀ ਮਦਦ ਲਈ ਵੱਡੇ ਫੈਸਲੇ ਲਏ ਹਨ। ਇਸ ਦੇ ਨਾਲ ਹੀ ਰੂਸ ‘ਤੇ ਕਈ ਪਾਬੰਦੀਆਂ ਵੀ ਲਗਾਈਆਂ ਹਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਸੀਨੀਅਰ ਯੂਕਰੇਨੀ ਅਧਿਕਾਰੀਆਂ ਨੇ ਯੁੱਧ ਲੜਨ ਵਿੱਚ ਮਦਦ ਲਈ ਵਿਦੇਸ਼ੀ ਵਲੰਟੀਅਰਾਂ ਦੀ ਇੱਕ ਅੰਤਰਰਾਸ਼ਟਰੀ ਫੌਜ ਦੇ ਗਠਨ ਦੀ ਮੰਗ ਕੀਤੀ ਸੀ।
ਕੁਝ ਦਿਨ ਪਹਿਲਾਂ, ਰਾਸ਼ਟਰਪਤੀ ਜ਼ੇਲੇਂਸਕੀ ਨੇ ਅਨੁਮਾਨ ਲਗਾਇਆ ਸੀ ਕਿ ਲਗਭਗ 16,000 ਵਿਦੇਸ਼ੀ ਯੂਕਰੇਨ ਵਿੱਚ ਲੜਾਈ ਵਿੱਚ ਮਦਦ ਕਰਨ ਲਈ ਸਵੈਇੱਛੁਕ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.