ਹਰ ਤਿੰਨ ‘ਚੋਂ ਇੱਕ ਕੈਨੇਡੀਅਨ ਕਰਦਾ ਹੈ ਬਗੈਰ ਟੀਕੇ ਵਾਲੇ ਟਰੱਕ ਡਰਾਇਵਰਾਂ ਨੂੰ ਸਰਹੱਦ ਪਾਰ ਜਾਣ ਦਾ ਸਮਰਥਨ

TeamGlobalPunjab
3 Min Read

ਓਟਾਵਾ: ਇੱਕ ਨਵੇਂ ਪੋਲ ਦੇ ਅਨੁਸਾਰ ਲਗਭਗ ਤਿੰਨ ਵਿਚੋਂ ਇੱਕ ਕੈਨੇਡੀਅਨ ਜਾਂ 28 ਫੀਸਦੀ ਬਿਨਾਂ ਟੀਕੇ ਵਾਲੇ ਟਰੱਕਾਂ ਨੂੰ ਯੂਐਸ ਕੈਨੇਡਾ ਸਰਹੱਦ ਪਾਰ ਕਰਨ ਦੀ ਆਗਿਆ ਦੇਣ ਦਾ ਸਮਰਥਨ ਕਰਦੇ ਹਨ। ਇਸ ਦ੍ਰਿਸ਼ਟੀਕੋਣ ਵਾਲੇ ਜਿਆਦਾਤਰ ਐਲਬਰਟਾ ਤੋਂ 35 ਫੀਸਦੀ ਦੇ ਨਾਲ ਅਟਲਾਂਟਿਕ ਕੈਨੇਡਾ ਤੋਂ 30 ਫੀਸਦੀ ਤੇ ਓਟਾਰਿਓ 29 ਫੀਸਦੀ ਦੇ ਨਾਲ ਹੋਣ ਦੀ ਸੰਭਾਵਨਾ ਹੈ।

ਕੁਝ ਸਰਵੇ ਦੀਆਂ ਰਿਪੋਰਟਾਂ ਮੁਤਾਬਕ ਪੋਲ ਵਿਚ ਇਹ ਵੀ ਪਾਇਆ ਗਿਆ ਹੈ ਕਿ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਟਰੱਕਾਂ ਨੂੰ ਜਾਂ ਤਾਂ ਪੂਰੀ ਤਰਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਜਾਂ ਯੂਐਸ ਕੈਨੇਡਾ ਸਰਹੱਦ ਪਾਰ ਕਰਨ ਦੇ 72 ਘੰਟਿਆ ਦੇ ਅੰਦਰ ਇੱਕ ਨੈਗੇਟਿਵ ਕੋਵਿਡ 19 ਟੈਸਟ ਦੇਣਾ ਚਾਹੀਦਾ ਹੈ। ਇਹ ਸਰਵੇਖਣ ਉਦੋਂ ਆਇਆ ਜਦੋਂ ਟਰਕਰਾਂ ਦਾ ਫਰੀਡਮ ਕਾਫਲਾ ਇੱਕ ਰੈਲੀ ਲਈ ਕੈਨੇਡਾ ਭਰ ਵਿਚ ਓਟਾਵਾ ਵਲ ਜਾ ਰਿਹਾ ਹੈ।

 

- Advertisement -

ਡਰਾਇਵਰਾਂ ਨੇ ਐਤਵਾਰ ਨੂੰ ਬੀਸੀ ਸਰਹੱਦ ਪਾਰ ਵੈਕਸੀਨ ਦੇ ਹੁਕਮਾਂ ਦਾ ਵਿਰੋਧ ਕੀਤਾ ਹੈ। 15 ਜਨਵਰੀ ਤੱਕ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਸਾਰੇ ਟਰੱਕ ਡਰਾਇਵਰਾਂ ਨੂੰ ਕੋਵਿਡ 19 ਦੇ ਵਿਰੋਧ ਪੂਰੀ ਤਰਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।

ਸੰਯੁਕਤ ਰਾਜ ਨੇ ਵੀ ਅਮਰੀਕਾ ਵਿਚ ਦਾਖਲ ਹੋਣ ਵਾਲੇ ਕੈਨੇਡੀਅਨ ਡਰਾਇਵਰਾਂ ਲਈ ਅਜਿਹਾ ਆਦੇਸ਼ ਲਾਗੂ ਕੀਤਾ ਹੈ ਹਾਲਾਂਕਿ ਇਹ ਰਾਜਾਂ ਵਿਚ ਵਾਪਸ ਆਉਣ ਵਾਲੇ ਯੂਐਸ ਡਰਾਈਵਰਾਂ ਲਈ ਲਾਗੂ ਨਹੀਂ ਹੁੰਦਾ ਹੈ। ਜਿਨਾਂ ਲੋਕਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ ਤੇ ਉਹ ਸਰਹੱਦ ਪਾਰ ਕਰਦੇ ਹਨ ਉਹ ਟੈਸਟਿੰਗ ਤੇ ਕੁਆਰਨਟੀਨ ਲੋੜਾਂ ਦੇ ਅਧੀਨ ਹੋਣਗੇ।

ਹਿੱਸਾ ਲੈਣ ਵਾਲੇ ਡਰਾਇਵਰਾਂ ਨੇ ਦਲੀਲ ਦਿਤੀ ਹੈ ਕਿ ਹੁਕਮ ਅਜਾਦੀ ਦੀ ਉਲੰਘਣਾ ਕਰਦਾ ਹੈ ਉਨਾਂ ਨੂੰ ਰੋਜ਼ੀ ਰੋਟੀ ਕਮਾਉਣ ਤੋਂ ਰੋਕਦਾ ਹੈ ਤੇ ਕੈਨੇਡਾ ਦੇ ਕੁਝ ਹਿਸਿਆਂ ਵਿਚ ਭੋਜਨ ਤੇ ਹੋਰ ਉਤਪਾਦਾਂ ਦੀ ਡਲਿਵਰੀ ਨੂੰ ਹੌਲੀ ਕਰਦਾ ਹੈ। 72 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੱਕ ਡਰਾਈਵਰਾਂ ਲਈ ਬਾਰਡਰ ‘ਤੇ ਸਕਰੀਨਿੰਗ ਪ੍ਰਕਿਰਿਆ ਹੋਣੀ ਚਾਹੀਦੀ ਹੈ 36 ਫੀਸਦੀ ਦਾ ਮੰਨਣਾ ਹੈ ਕਿ ਉਨਾਂ ਨੂੰ ਪੂਰੀ ਤਰਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ, ਜਦਕਿ 36 ਫੀਸਦੀ ਦਾ ਕਹਿਣਾ ਹੈ ਕਿ ਡਰਾਇਵਰ ਨੂੰ ਕੋਵਿਡ 19 ਟੈਸਟ ਦੇ ਨੈਗੇਟਿਵ ਹੋਣ ਦਾ ਸਬੂਤ ਦਿਖਾਉਣਾ ਚਾਹੀਦਾ ਹੈ। ਪਿਛਲੇ 72 ਘੰਟਿਆਂ ਦੇ ਅੰਦਰ ਇਹ ਹੋਣਾ ਜ਼ਰੂਰੀ ਹੈ। ਇਹ ਸਰਵੇਖਣ 24 ਜਨਵਰੀ 2022 ਨੂੰ ਕਰਵਾਇਆ ਗਿਆ ਸੀ, ਜਿਸ ਵਿਚ 1 ਹਜ਼ਾਰ 519 ਚੁਣੇ ਗਏ ਕੈਨੇਡੀਅਨ ਬਾਲਗ ਸ਼ਾਮਿਲ ਸਨ ਜੋ ਮਾਰੂ ਵੋਇਸ ਕੈਨੇਡਾ ਦੇ ਆਨਲਾਈਨ ਪੈਨਲਿਸਟ ਹਨ ਤੇ 20 ਵਿਚੋਂ 19 ਵਾਰ – 2.5 ਫੀਸਦੀ ਦੀ ਗਲਤੀ ਦਾ ਅੰਦਾਜ਼ਾ ਹੈ।

- Advertisement -
Share this Article
Leave a comment