ਸ਼ਰਦ ਪਵਾਰ ਅਤੇ ਰਾਮਦਾਸ ਅਠਾਵਲੇ ਸਣੇ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ 26 ਆਗੂ; ਪੜ੍ਹੋ ਪੂਰਾ ਵੇਰਵਾ

Global Team
2 Min Read

ਨਵੀ ਦਿੱਲੀ : 16 ਮਾਰਚ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਤੋਂ ਪਹਿਲਾਂ ਕਈ ਨੇਤਾ ਉੱਚ ਸਦਨ ਲਈ ਬਿਨਾਂ ਵਿਰੋਧ ਚੁਣੇ ਗਏ। ਇਨ੍ਹਾਂ ਨੇਤਾਵਾਂ ਵਿੱਚ ਐਨਸੀਪੀ (ਸਪਾ) ਦੇ ਪ੍ਰਧਾਨ ਸ਼ਰਦ ਪਵਾਰ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਸ਼ਾਮਲ ਹਨ।

ਬਿਨਾਂ ਮੁਕਾਬਲਾ ਚੁਣੇ ਗਏ ਆਗੂਆਂ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸ਼ਾਮਲ ਹਨ। ਕਈ ਰਾਜਾਂ ਵਿੱਚ, ਵਿਰੋਧੀ ਪਾਰਟੀਆਂ ਨੇ ਉਮੀਦਵਾਰ ਖੜ੍ਹੇ ਨਹੀਂ ਕੀਤੇ, ਜਿਸ ਕਾਰਨ ਇਹ ਆਗੂ ਬਿਨਾਂ ਵੋਟ ਦੇ ਰਾਜ ਸਭਾ ਵਿੱਚ ਪਹੁੰਚ ਸਕੇ। ਬਿਹਾਰ, ਓਡੀਸ਼ਾ ਅਤੇ ਹਰਿਆਣਾ ਵਿੱਚ 11 ਸੀਟਾਂ ਲਈ ਮੁਕਾਬਲਾ ਤੈਅ ਹੈ।

ਬਿਨਾਂ ਮੁਕਾਬਲਾ ਚੁਣੇ ਗਏ ਆਗੂਆਂ ਵਿੱਚ ਮਹਾਰਾਸ਼ਟਰ ਤੋਂ ਸ਼ਰਦ ਪਵਾਰ (ਐਨਸੀਪੀ), ਰਾਮਦਾਸ ਅਠਾਵਲੇ (ਆਰਪੀਆਈ – ਅਠਾਵਲੇ), ਵਿਨੋਦ ਤਾਵੜੇ (ਭਾਜਪਾ), ਰਾਮਰਾਓ ਵਾਡੂਕੁਟੇ (ਭਾਜਪਾ), ਮਾਇਆ ਇਵਨਾਤੇ (ਭਾਜਪਾ), ਜੋਤੀ ਵਾਘਮਾਰੇ (ਸ਼ਿਵ ਸੈਨਾ-ਸ਼ਿੰਦੇ), ਪਾਰਥ ਪਵਾਰ (ਐਨਸੀਪੀ) ਸ਼ਾਮਿਲ ਹਨ।

ਇਸ ਤੋਂ ਇਲਾਵਾ ਤਾਮਿਲਨਾਡੂ ਤੋਂ ਤਿਰੂਚੀ ਸਿਵਾ (ਡੀਐਮਕੇ), ਜੇ. ਕਾਂਸਟੈਂਟਾਈਨ ਰਵਿੰਦਰਨ (ਡੀ.ਐਮ.ਕੇ.), ਐਮ ਥੰਬੀਦੁਰਾਈ (ਏਆਈਏਡੀਐਮਕੇ), ਅੰਬੁਮਣੀ ਰਾਮਦਾਸ (ਪੀ.ਐਮ.ਕੇ.), ਐਮ. ਕ੍ਰਿਸਟੋਫਰ ਤਿਲਕ (ਕਾਂਗਰਸ), ਐਲ ਕੇ ਸੁਧੀਸ਼ (ਡੀਐਮਡੀਕੇ) ਸ਼ਾਮਿਲ ਹਨ।

ਪੱਛਮੀ ਬੰਗਾਲ ਤੋਂ ਰਾਹੁਲ ਸਿਨਹਾ (ਭਾਜਪਾ), ਬਾਬੁਲ ਸੁਪਰੀਓ (ਟੀਐਮਸੀ), ਸਾਬਕਾ ਡੀਜੀਪੀ ਰਾਜੀਵ ਕੁਮਾਰ (ਟੀਐਮਸੀ), ਸੀਨੀਅਰ ਵਕੀਲ ਮੇਨਕਾ ਗੁਰੂਸਵਾਮੀ (TMC), ਕੋਇਲ ਮਲਿਕ (ਟੀਐਮਸੀ) ਸ਼ਾਮਿਲ ਹਨ।

ਅਸਾਮ ਤੋਂ ਜੋਗੇਨ ਮੋਹਨ (ਭਾਜਪਾ), ਤੇਰੋਸ ਗੋਵਾਲਾ (ਭਾਜਪਾ), ਪ੍ਰਮੋਦ ਬੋਰੋ (ਯੂਪੀਪੀਐਲ),ਅਤੇ ਤੇਲੰਗਾਨਾ ਤੋਂ ਅਭਿਸ਼ੇਕ ਮਨੂ ਸਿੰਘਵੀ (ਕਾਂਗਰਸ),ਵੇਮ ਨਰਿੰਦਰ ਰੈਡੀ (ਕਾਂਗਰਸ) ਵੀ ਬਿਨਾ ਵਿਰੋਧ ਚੁਣੇ ਗਏ। ਛੱਤੀਸਗੜ੍ਹ ਤੋਂ ਲਕਸ਼ਮੀ ਵਰਮਾ (ਭਾਜਪਾ) ਫੂਲੋ ਦੇਵੀ ਨੇਤਾਮ (ਕਾਂਗਰਸ) ਅਤੇ ਹਿਮਾਚਲ ਪ੍ਰਦੇਸ਼ ਤੋਂ ਅਨੁਰਾਗ ਸ਼ਰਮਾ (ਕਾਂਗਰਸ) ਦਾ ਨਾਮ ਸ਼ਾਮਿਲ ਹੈ।

ਦੱਸ ਦੇਈਏ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਤੋਂ ਬਾਅਦ ਹੁਣ ਬਿਹਾਰ ਦੀਆਂ 5 ਸੀਟਾਂ, ਓਡੀਸ਼ਾ ਦੀਆਂ 4 ਸੀਟਾਂ ਅਤੇ ਹਰਿਆਣਾ ਦੀਆਂ 2 ਸੀਟਾਂ ਲਈ 16 ਮਾਰਚ ਨੂੰ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਦੇ ਰਾਜ ਸਭਾ ਵਿੱਚ ਪਹੁੰਚਣ ਦੀ ਸੰਭਾਵਨਾ ਹੈ। 10 ਰਾਜਾਂ ਦੀਆਂ 37 ਸੀਟਾਂ ਲਈ ਕੁੱਲ 40 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਹੁਣ 11 ਸੀਟਾਂ ਲਈ 14 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਬਿਹਾਰ, ਓਡੀਸ਼ਾ ਅਤੇ ਹਰਿਆਣਾ ਵਿੱਚ ਇੱਕ-ਇੱਕ ਮੁਕਾਬਲਾ ਹੈ।

Share This Article
Leave a Comment