ਮੁੰਬਈ ਵਿੱਚ ਅੱਜ ਹੀ ਦੇ ਦਿਨ ਯਾਨੀ 26 ਨਵੰਬਰ ਨੂੰ ਸਾਲ 2008 ਵਿੱਚ ਅੱਤਵਾਦੀ ਹਮਲਾ ਹੋਇਆ ਸੀ ਅੱਜ ਉਸ ਹਮਲੇ ਨੂੰ ਸਾਲ ਹੋ ਗਏ ਹਨ ।
ਤਿੰਨ ਦਿਨ ਤੱਕ ਚਲੇ ਅੱਤਵਾਦ ਦੇ ਉਸ ਹਮਲੇ ਵਿੱਚ ਲਸ਼ਕਰ-ਏ-ਤਇਬਾ ਦੇ 10 ਖਤਰਨਾਕ ਅੱਤਵਾਦੀਆਂ ਨੇ 166 ਲੋਕਾਂ ਦੀ ਜਾਨ ਲੈ ਲਈ ਸੀ।
ਜਿਹੜੇ ਮਾਰੇ ਗਏ ਉਹ ਤਾਂ ਚਲੇ ਗਏ ਪਰ ਜਿਨ੍ਹਾਂ ਨੇ ਇਹ ਮੰਜ਼ਰ ਅੱਖਾਂ ਸਾਹਮਣੇ ਦੇਖਿਆ ਹੈ ਉਸ ਘਟਨਾ ਨੂੰ ਯਾਦ ਕਰ ਅੱਜ ਵੀ ਉਨ੍ਹਾਂ ਦੀ ਰੂਹ ਕੰਬ ਉੱਠਦੀ ਹੈ।
ਇਸ ਹਮਲੇ ਨੂੰ 11 ਸਾਲ ਪੂਰੇ ਹੋ ਗਏ ਹਨ ਪਰ ਅੱਜ ਵੀ ਲੋਕ ਉਸ ਦਿਨ ਨੂੰ ਆਪਣੇ ਮਨ ਤੋਂ ਨਹੀਂ ਕੱਢ ਸਕੇ ਹਨ।
ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਸੁਰੱਖਿਆ ਕਰਮੀਆਂ ਨੇ 9 ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ , ਜਦਕਿ ਉਨ੍ਹਾਂ ‘ਚੋਂ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ।
ਭਾਰਤੀ ਅਦਾਲਤ ਵਲੋਂ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਉਸਨੂੰ ਫ਼ਾਂਸੀ ‘ਤੇ ਚੜ੍ਹਾ ਦਿੱਤਾ ਗਿਆ ਸੀ।





