ਕੈਨੇਡਾ ਜਾਣ ਲਈ 24 ਸਾਲਾ ਨੌਜਵਾਨ ਦੀ ਉਮਰ ਵੱਧ ਕੇ ਹੋਈ 67 ਸਾਲ! ਦਿੱਲੀ ਏਅਰਪੋਰਟ ‘ਤੇ ਚੈਕ-ਇਨ ਦੌਰਾਨ ਹੋਇਆ ਖੁਲਾਸਾ

Prabhjot Kaur
3 Min Read

ਨਵੀਂ ਦਿੱਲੀ: ਸੀਆਈਐਸਐਫ ਦੇ ਜਵਾਨਾਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਹ 67 ਸਾਲਾ ਸੀਨੀਅਰ ਸਿਟੀਜ਼ਨ ਬਣ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲੋਂ ਜਾਅਲੀ ਪਾਸਪੋਰਟ ਵੀ ਬਰਾਮਦ ਹੋਇਆ ਹੈ। 18 ਜੂਨ ਨੂੰ ਸ਼ਾਮ ਲਗਭਗ 5.20 ਵਜੇ, ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ‘ਤੇ, ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ 3 ਦੇ ਚੈਕ-ਇਨ ਖੇਤਰ ‘ਤੇ ਇੱਕ ਯਾਤਰੀ ਨੂੰ ਪੁੱਛਗਿੱਛ ਲਈ ਰੋਕਿਆ।

ਪੁੱਛਗਿੱਛ ਦੌਰਾਨ ਯਾਤਰੀ ਨੇ ਦੱਸਿਆ ਕਿ ਉਸ ਦਾ ਨਾਂ ਰਸ਼ਵਿੰਦਰ ਸਿੰਘ ਸਹੋਤਾ (ਉਮਰ 67 ਸਾਲ) ਹੈ। ਜਦੋਂ ਜਵਾਨ ਨੇ ਉਸਦਾ  ਪਾਸਪੋਰਟ ਚੈੱਕ ਕੀਤਾ ਤਾਂ ਦੇਖਿਆ ਕਿ ਉਸ ਦੀ ਜਨਮ ਮਿਤੀ 10.02.1957 ਲਿਖੀ ਹੋਈ ਸੀ। ਰਸ਼ਵਿੰਦਰ ਨੇ ਦੱਸਿਆ ਕਿ ਉਹ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਕੈਨੇਡਾ ਜਾ ਰਿਹਾ ਹੈ। ਜਵਾਨ ਨੂੰ ਉਸ ‘ਤੇ ਸ਼ੱਕ ਹੋ ਗਿਆ, ਕਿਉਂਕਿ ਉਸ ਆਦਮੀ ਦੀ ਦਾੜ੍ਹੀ ਬੇਸ਼ੱਕ ਚਿੱਟੀ ਸੀ ਪਰ ਉਹ ਬਹੁਤੀ ਬੁੱਢਾ ਨਹੀਂ ਲੱਗ ਰਿਹਾ ਸੀ। ਉਸ ਦੀ ਆਵਾਜ਼ ਵੀ ਕਿਸੇ ਨੌਜਵਾਨ ਵਰਗੀ ਹੀ ਰਹੀ ਸੀ। ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟਾ ਕੀਤਾ ਹੋਇਆ ਸੀ। ਉਸ ਨੇ ਬੁੱਢਾ ਦਿਖਣ ਲਈ ਮੋਟਾ ਐਨਕਾਂ ਵੀ ਪਹਿਨੀਆਂ ਹੋਈਆਂ ਸਨ।

ਇਸ ਸ਼ੱਕ ਦੇ ਆਧਾਰ ‘ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਣ ਵਾਲੀ ਥਾਂ ‘ਤੇ ਲਿਜਾਇਆ ਗਿਆ। ਉਸ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਗਈ। ਉਸ ਵਿੱਚ ਇੱਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ। ਉਸ ਪਾਸਪੋਰਟ ਦਾ ਨੰਬਰ V4770942 ਸੀ। ਇਸ ਵਿੱਚ ਦਰਜ ਨਾਮ ਗੁਰੂ ਸੇਵਕ ਸਿੰਘ ਤੇ ਉਮਰ 24 ਸਾਲ (ਜਨਮ ਮਿਤੀ: 10.06.2000) ਸੀ। ਇਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਸਾਫ ਹੋ ਗਿਆ। ਮੋਬਾਈਲ ‘ਤੇ ਮਿਲੀ ਪਾਸਪੋਰਟ ਦੀ ਫੋਟੋ ਉਸ ਵਿਅਕਤੀ ਦੇ ਚਿਹਰੇ ਨਾਲ ਮੇਲ ਖਾਂਦੀ ਸੀ।

ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਅਸਲੀ ਨਾਂ ਗੁਰੂ ਸੇਵਕ ਸਿੰਘ ਹੈ ਅਤੇ ਉਸ ਦੀ ਉਮਰ 24 ਸਾਲ ਹੈ। ਪਰ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ ‘ਤੇ ਜਾਰੀ ਕੀਤੇ ਪਾਸਪੋਰਟ ‘ਤੇ ਸਫਰ ਕਰ ਰਿਹਾ ਸੀ। ਕਿਉਂਕਿ ਮਾਮਲਾ ਫਰਜ਼ੀ ਪਾਸਪੋਰਟ ਅਤੇ ਨਕਲ ਦਾ ਸੀ। ਇਸ ਲਈ ਯਾਤਰੀ ਨੂੰ ਉਸ ਦੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

- Advertisement -

Share this Article
Leave a comment