ਸਿਰਫ ਇਸ ਕੰਮ ਤੋਂ ਬਚਣ ਲਈ 24 ਸਾਲਾ ਨੌਜਵਾਨ ਨੇ ਕਰਵਾਇਆ 81 ਸਾਲਾ ਬਜ਼ੁਰਗ ਨਾਲ ਵਿਆਹ

TeamGlobalPunjab
2 Min Read

ਯੂਕਰੇਨ ‘ਚ ਇੱਕ 24 ਸਾਲਾ ਨੌਜਵਾਨ ਤੇ 81 ਸਾਲਾ ਮਹਿਲਾ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਅਸਲ ‘ਚ ਯੂਕ੍ਰੇਨ ਵਿਚ, 18 ਤੋਂ 26 ਸਾਲ ਤੱਕ ਦੇ ਮੁੰਡਿਆਂ ਨੂੰ ਇਕ ਸਾਲ ਦੀ ਮਿਲਟਰੀ ਟਰੇਨਿੰਗ ਲੈਣੀ ਜ਼ਰੂਰੀ ਹੁੰਦੀ ਹੈ। ਟਰੇਨਿੰਗ ਤੋਂ ਬਚਣ ਲਈ, 24-ਸਾਲਾ ਨੌਜਵਾਨ ਨੇ ਦੋ ਸਾਲ ਪਹਿਲਾਂ ਆਪਣੇ ਤੋਂ 57 ਸਾਲ ਵੱਡੀ ਅਪਾਹਜ ਬਜ਼ੁਰਗ ਨਾਲ ਵਿਆਹ ਕਰਵਾ ਲਿਆ ਸੀ।

ਕਾਨੂੰਨ ਅਨੁਸਾਰ, ਇਸ ਟਰੇਨਿੰਗ ਤੋਂ ਸਿਰਫ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਜਾਂਦੀ ਹੈ ਜਿਨ੍ਹਾਂ ‘ਤੇ ਅਪਾਹਜ ਪਤਨੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁੰਦੀ ਹੈ। ਮੀਡੀਆ ਨੇ ਇਸ ਨੂੰ ਦਿਖਾਵੇ ਦਾ ਵਿਆਹ ਕਰਾਰ ਦਿੱਤਾ ਤੇ ਇਸ ਵਾਰੇ ਸਰਕਾਰ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਜਾਂਚ ਕਰਨ ਤੋਂ ਬਾਅਦ ਸਰਕਾਰ ਨੇ ਇਸ ਨੂੰ ਕਾਨੂੰਨੀ ਤੌਰ ‘ਤੇ ਜਾਇਜ਼ ਘੋਸ਼ਿਤ ਕੀਤਾ।

ਦੋ ਸਾਲ ਪਹਿਲਾਂ ਵਿਨੀਤਸਾ ਸ਼ਹਿਰ ਰਹਿਣ ਵਾਲੇ ਅਲੈਗਜ਼ੈਂਡਰ ਦੀ ਉਮਰ 22 ਸਾਲ ਸੀ ਜਦੋਂ ਉਸ ਨੂੰ ਮਿਲਟਰੀ ਟਰੇਨਿੰਗ ਲਈ ਬੁਲਾਇਆ ਗਿਆ ਸੀ। ਇਸ ਟਰੇਨਿੰਗ ਤੋਂ ਬਚਣ ਲਈ ਉਸਨੇ 79 ਸਾਲਾ ਬਜ਼ੁਰਗ ਮਹਿਲਾ ਜੀਨਾਡਾ ਇਲਾਰਿਓਵਨਾ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ।

ਦੋਹਾਂ ਦੇ ਵਿਆਹ ਨੂੰ 2 ਸਾਲ ਹੋ ਗਏ ਹਨ ਦੋਵੇਂ ਕਾਨੂੰਨ ਤੋਂ ਬਚਣ ਲਈ 2021 ਤੱਕ ਇਸ ਬੰਧਨ ਵਿਚ ਬੱਝੇ ਰਹਿਣਗੇ। ਇਸ ਤੋਂ ਬਾਅਦ, ਦੋਵੇਂ ਵੱਖ ਹੋ ਜਾਣਗੇ ਕਿਉਂਕਿ 26 ਸਾਲਾਂ ਬਾਅਦ ਫੌਜ ਦੀ ਟਰੇਨਿੰਗ ਦੇ ਨਿਯਮ ਉਸ ‘ਤੇ ਲਾਗੂ ਨਹੀਂ ਹੋਣਗੇ। ਸਰਕਾਰ ਨੂੰ ਵਿਆਹ ਦੀ ਜਾਣਕਾਰੀ ਮਿਲਦਿਆਂ ਹੀ ਅਲੈਗਜ਼ੈਂਡਰ ਤੋਂ ਪੁੱਛਗਿੱਛ ਕੀਤੀ ਗਈ ਪਰ ਵਿਆਹ ਦੇ ਸਾਰੇ ਕਾਗਜ਼ ਅਸਲੀ ਸਨ। ਬਾਅਦ ਵਿਚ ਅਲੈਗਜ਼ੈਂਡਰ ਨੂੰ ਸਿਵਲ ਐਕਟ ਦੇ ਤਹਿਤ ਇਸ ਟਰੇਨਿੰਗ ਤੋਂ ਮੁਕਤ ਕਰ ਦਿੱਤਾ ਗਿਆ।

ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜੋੜੇ ਨੇ ਵਿਨਿਤਸਾ ਸ਼ਹਿਰ ਦੇ ਨੇੜਲੇ ਇੱਕ ਪਿੰਡ ਬੇਕੋਵਕਾ ਵਿੱਚ ਪੂਰੇ ਰੀਤੀ-ਰਿਵਾਜ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਦੇ ਸਾਹਮਣੇ ਵਿਆਹ ਕਰਵਾਇਆ ਸੀ।

Share this Article
Leave a comment