ਨਿਊਜ਼ ਡੈਸਕ: ਕੈਨੇਡਾ ਦੇ ਵਿਨੀਪੈੱਗ ਵਿੱਚ 23 ਸਾਲਾ ਮਨਚਲਪ੍ਰੀਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਵੈਲੀ ਰਿਵਰ ਦੇ ਨੇੜੇ ਬਰਾਮਦ ਕੀਤੀ ਗਈ ਹੈ। ਲਾਸ਼ ਇੰਨੀ ਸੜੀ ਹੋਈ ਹਾਲਤ ਵਿੱਚ ਸੀ ਕਿ ਪੁਲਿਸ ਉਸਦੀ ਪਛਾਣ ਵੀ ਨਹੀਂ ਕਰ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਦਾ ਡੀਐਨਏ ਟੈਸਟ ਕਰਵਾਇਆ, ਜਿਸ ਤੋਂ ਬਾਅਦ ਉਸਦੀ ਪਛਾਣ ਹੋਈ ਹੈ।
ਮਨਚਲਪ੍ਰੀਤ 28 ਮਾਰਚ ਤੋਂ ਲਾਪਤਾ ਸੀ। ਉਸਨੂੰ ਆਖਰੀ ਵਾਰ ਫੋਰਟ ਰਿਚਮੰਡ ਇਲਾਕੇ ਵਿੱਚ ਦੇਖਿਆ ਗਿਆ ਸੀ। ਉਦੋਂ ਤੋਂ, ਮਨਚਲਪ੍ਰੀਤ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਉਸਦੇ ਦੋਸਤ, ਰਿਸ਼ਤੇਦਾਰ ਅਤੇ ਪੁਲਿਸ ਉਸਨੂੰ ਕਾਫ਼ੀ ਸਮੇਂ ਤੋਂ ਲੱਭ ਰਹੇ ਸਨ। ਪਰ ਉਹ ਕਿਤੇ ਵੀ ਨਹੀਂ ਮਿਲਿਆ। ਹਾਲ ਹੀ ਵਿੱਚ ਮੈਨੀਟੋਬਾ ਦੇ ਡਾਉਫਿਨ ਕਸਬੇ ਨੇੜੇ ਵੈਲੀ ਨਦੀ ਤੋਂ ਇੱਕ ਲਾਸ਼ ਬਰਾਮਦ ਹੋਈ ਸੀ। ਪਰ ਲਾਸ਼ ਦੀ ਪਛਾਣ ਨਹੀਂ ਹੋ ਪਾ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮਨਚਲਪ੍ਰੀਤ ਦੇ ਮਾਪਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਦਾ ਡੀਐਨਏ ਟੈਸਟ ਕਰਵਾਇਆ। ਡੀਐਨਏ ਟੈਸਟ ਤੋਂ ਬਾਅਦ, ਇਹ ਪੁਸ਼ਟੀ ਹੋਈ ਹੈ ਕਿ ਵੈਲੀ ਰਿਵਰ ਵਿੱਚੋਂ ਮਿਲੀ ਲਾਸ਼ ਮਨਚਲਪ੍ਰੀਤ ਦੀ ਸੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।