CM ਮਾਨ ਵੱਲੋਂ ਕੀਤੀ ਗਈ “ਸੜਕ ਸੁਰਖਿਆ ਫੋਰਸ” ਦੀ ਸ਼ੁਰੂਆਤ

Global Team
3 Min Read

ਚੰਡੀਗੜ੍ਹ: ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ। ਇਨ੍ਹਾਂ ਹਾਦਸਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੇ 27 ਜਨਵਰੀ 2024 ਸੜਕ ਸੁਰਖਿਆ ਫੋਰਸ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਸੁਰੱਖਿਆ ਫੋਰਸ ਦੇ ਜਵਾਨ ਹਰ ਵਕਤ ਸੜਕਾਂ ਉਪਰ ਮੌਜੂਦ ਰਹਿਣਗੇ।

ਟੋਲ ਫ੍ਰੀ ਨੰਬਰ 112

ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 ‘ਤੇ ਕਾਲ ਕਰਕੇ ਅਸੀ ਮੌਕੇ ‘ਤੇ ਹੋਈ ਦੁਰਘਟਨਾਂ ਦੀ ਜਾਣਕਾਰੀ ਅਸੀ ਸੜਕ ਸੁਰਖਿਆ ਫੋਰਸ ਨੂੰ ਦੇ ਸਕਦੇ ਹਾਂ। ਹਰ 30 ਕਿਲੋਮੀਟਰ ਦੇ ਅੰਦਰ ਸੜਕ ਸੁਰਖਿਆ ਫੋਰਸ ਦੀ ਤੈਨਾਤੀ ਕੀਤੀ ਗਈ ਹੈ। ਜੇਕਰ ਕੋਈ ਦੁਰਘਟਨਾ ਹੁੰਦੀ ਹੈ ਤਾਂ 10 ਮਿੰਟਾਂ ਵਿੱਚ ਇਹ ਫੋਸਰ ਘਟਨਾਂ ਵਾਲੇ ਸਥਾਨ ‘ਤੇ ਪਹੁੰਚ ਜਾਵੇਗੀ। ਮੌਕੇ ‘ਤੇ ਪਹੁੰਚ ਕੇ ਫੋਰਸ ਵੱਲੋਂ ਜ਼ਖਮੀਆਂ ਦੀ ਮਦਦ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਤੱਕ ਸਾਰੇ ਪ੍ਰਬੰਧ ਵੀ ਕਰਨਗੇ।

ਹਾਈਟੈਕ ਗੱਡੀਆ ਦੀ ਕੀਤੀ ਵਰਤੋਂ

ਸੜਕ ਸੁਰਖਿਆ ਫੋਰਸ ਨੂੰ ਹਾਈਟੈਕ ਗੱਡੀਆ ਦਿੱਤੀਆ ਗਈਆ ਹਨ। ਇਹ ਵਾਹਨ ਇੰਨੇ ਸ਼ਕਤੀਸ਼ਾਲੀ ਹਨ ਕਿ ਇਹ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਵੀ ਟੋਅ ਕਰ ਸਕਦੇ ਹਨ। ਇਸ ਦੇ ਨਾਲ ਹੀ ਹੁਣ ਹਾਈਵੇਅ ‘ਤੇ ਇਨ੍ਹਾਂ ਵਾਹਨਾਂ ਦੇ ਨਾਲ ਸਪੀਡ ਗੰਨ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਤੇਜ਼ ਰਫ਼ਤਾਰ ਵਾਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਕਾਰਵਾਈ ਵੀ ਕੀਤੀ ਜਾ ਸਕੇ।

ਸੜਕ ਹਾਦਸਿਆਂ ‘ਚ ਮੌਤ ਦਰ ਹੋਈ ਘੱਟ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ‘ਸੜਕ ਸੁਰੱਖਿਆ ਫੋਰਸ’ ਬਣਨ ਨਾਲ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ਵਿੱਚ ਵੱਡੇ ਪੱਧ੍ਰ ‘ਤੇ ਕੰਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ਵਿੱਚ 45 ਫ਼ੀਸਦੀ ਕਮੀ ਆਈ ਹੈ।

ਪੰਜਾਬ ਲਈ ਵਰਦਾਨ ਸਾਬਤ ਹੋਈ ਸੜਕ ਸੁਰੱਖਿਆ ਫੋਰਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਫੋਰਸ ਸਦਕਾ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ 60 ਲੱਖ ਤੋਂ ਵੱਧ ਦਾ ਕੇਸ਼ ਇਹ ਫੋਰਸ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਚੁੱਕੀ ਹੈ। ਸੜਕ ਸੁਰੱਖਿਆ ਫੋਰਸ ਸਦਕਾ ਇਸ ਸਾਲ ਘੱਟ ਜਾਨਾਂ ਹਾਦਸਿਆਂ ਵਿਚ ਗਈਆਂ ਹਨ। ਪੰਜਾਬ ‘ਚ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਦੇ ਨਾਲ-ਨਾਲ 5000 ਪੁਲਸ ਕਰਮਚਾਰੀਆਂ ਦੀ ਡਿਊਟੀ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਲਗਾਈ ਗਈ। ਇਸ ਫੋਰਸ ਦੀ ਵਰਦੀ ਆਮ ਪੁਲਸ ਤੋਂ ਵੱਖਰੀ ਹੈ। ਇਸ ਤੋਂ ਇਲਾਵਾ 5500 ਕਿਲੋਮੀਟਰ ਤੋਂ ਵੱਧ ਕੌਮੀ ਸ਼ਾਹਮਾਰਗਾਂ, ਰਾਜ ਸ਼ਾਹਮਾਰਗਾਂ ਅਤੇ ਮੁੱਖ ਜ਼ਿਲ੍ਹਾ ਮਾਰਗਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਾਹਨ ਸੜਕੀ ਉਲੰਘਣਾਵਾਂ ਨੂੰ ਰੋਕਣ ਲਈ 150 ਦੇ ਕਰੀਬ ਅਤਿ-ਆਧੁਨਿਕ ਵਾਹਨ ਤਾਇਨਾਤ ਕੀਤੇ ਗਏ ਹਨ।

Share This Article
Leave a Comment