22,00 ਕਰੋੜ ਦੇ ਘਪਲੇ ਦਾ ਪਰਦਾਫਾਸ਼, ਮੁੱਖ ਮੰਤਰੀ ਨੇ ਦਿੱਤੀ ਚਿਤਾਵਨੀ

Global Team
3 Min Read

ਨਿਊਜ਼ ਡੈਸਕ: ਦੇਸ਼ ਦੇ ਇੱਕ ਸੂਬੇ ਵਿੱਚ 22,00 ਕਰੋੜ ਰੁਪਏ ਦਾ ਆਨਲਾਈਨ ਵਪਾਰ ਘੁਟਾਲਾ ਫੜਿਆ ਗਿਆ ਹੈ। ਅਸਾਮ ਵਿੱਚ ਇਹ ਘੁਟਾਲਾ ਸਾਹਮਣੇ ਆਇਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਚਿਤਾਵਨੀਜਾਰੀ ਕੀਤੀ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਆਨਲਾਈਨ ਸਟਾਕ ਮਾਰਕੀਟ ਵਿੱਚ ਧੋਖੇਬਾਜ਼ ਨਿਵੇਸ਼ਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਕਿਉਂਕਿ ਪੈਸੇ ਦੁੱਗਣੇ ਕਰਨ ਦੀਆਂ ਪੇਸ਼ਕਸ਼ਾਂ ਧੋਖਾਧੜੀ ਹਨ। ਅਸਾਮ ਪੁਲਿਸ ਨੇ ਬੁੱਧਵਾਰ ਨੂੰ 22,00 ਕਰੋੜ ਰੁਪਏ ਦੇ ਇੱਕ ਵਿੱਤੀ ਘੁਟਾਲੇ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਦਲਾਲਾਂ ਨੇ ਆਨਲਾਈਨ ਸਟਾਕ ਮਾਰਕੀਟ ਵਿੱਚ ਲੋਕਾਂ ਨੂੰ ਆਪਣੇ ਪੈਸੇ ਦੁੱਗਣੇ ਕਰਨ ਦਾ ਦਾਅਵਾ ਕਰਕੇ ਧੋਖਾ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਡਿਬਰੂਗੜ੍ਹ ਦੇ 22 ਸਾਲਾ ਆਨਲਾਈਨ ਵਪਾਰੀ ਵਿਸ਼ਾਲ ਫੁਕਨ ਅਤੇ ਗੁਹਾਟੀ ਦੇ ਸਵਪਨਿਲ ਦਾਸ ਵਜੋਂ ਹੋਈ ਹੈ।

ਮੁਲਜ਼ਮਾਂ ਨੇ 4 ਫਰਜ਼ੀ ਕੰਪਨੀਆਂ ਖੋਲ੍ਹੀਆਂ ਸਨ

ਪੁਲਿਸ ਮੁਤਾਬਕ ਸੂਬੇ ਭਰ ‘ਚ ਫੈਲੇ ਇਸ ਘਪਲੇ ‘ਚ ਕਈ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਫੁਕਨ ਨੇ ਲੋਕਾਂ ਨੂੰ ਫਸਾਉਣ ਲਈ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਦੀ ਵਰਤੋਂ ਕੀਤੀ ਅਤੇ ਨਿਵੇਸ਼ਕਾਂ ਨੂੰ 60 ਦਿਨਾਂ ਵਿੱਚ 30% ਰਿਟਰਨ ਦੇਣ ਦਾ ਵਾਅਦਾ ਕੀਤਾ। ਉਸ ਨੇ 4 ਫਰਜ਼ੀ ਕੰਪਨੀਆਂ ਬਣਾਈਆਂ ਸਨ। ਉਸਨੇ ਇਹਨਾਂ ਕੰਪਨੀਆਂ ਰਾਹੀਂ ਅਸਾਮੀ ਫਿਲਮ ਉਦਯੋਗ ਵਿੱਚ ਨਿਵੇਸ਼ ਕੀਤਾ ਅਤੇ ਬਹੁਤ ਸਾਰੀਆਂ ਜਾਇਦਾਦਾਂ ਖਰੀਦੀਆਂ। ਪੁਲਿਸ ਨੇ ਡਿਬਰੂਗੜ੍ਹ ਸਥਿਤ ਫੁਕਨ ਦੇ ਘਰ ਛਾਪਾ ਮਾਰ ਕੇ ਕਰੋੜਾਂ ਦੇ ਘਪਲੇ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਹਨ। ਪੁਲਿਸ ਹੁਣ ਅਸਾਮੀ ਕੋਰੀਓਗ੍ਰਾਫਰ ਸੁਮੀ ਬੋਰਾ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ ‘ਤੇ ਫੁਕਨ ਦੇ ਨੈਟਵਰਕ ਨਾਲ ਜੁੜਿਆ ਹੋਇਆ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੋਕਾਂ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵਿਸ਼ਾਲ ਨੂੰ ਰਡਾਰ ‘ਤੇ ਰੱਖ ਕੇ ਜਾਂਚ ਕੀਤੀ।

ਮੁੱਖ ਮੰਤਰੀ ਨੇ ਟਵੀਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ

ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਨੇ ਟਵੀਟ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਲਿਖਿਆ ਕਿ ‘ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਨਲਾਈਨ ਟਰੇਡਿੰਗ ਫਰਮਾਂ ਰਾਹੀਂ ਸਟਾਕ ਮਾਰਕੀਟ ‘ਚ ਪੈਸਾ ਲਗਾਉਣ ਦੀ ਸਰਕਾਰ ਦੀ ਕੋਈ ਵਿਵਸਥਾ ਨਹੀਂ ਹੈ। ਧੋਖੇਬਾਜ਼ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਮੈਂ ਲੋਕਾਂ ਨੂੰ ਧੋਖੇਬਾਜ਼ਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ। ਪੁਲਿਸ ਨੇ ਨਜਾਇਜ਼ ਦਲਾਲਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਅਸੀਂ ਸੂਬੇ ਵਿਚ ਇਸ ਸਾਰੇ ਰੈਕੇਟ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਪੁਲਿਸ ਨੇ ਸੂਬੇ ਵਿੱਚ ਗੈਰ-ਕਾਨੂੰਨੀ ਆਨਲਾਈਨ ਵਪਾਰ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।’ ਮੁੱਖ ਮੰਤਰੀ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਇਆ ਹੈ ਜਦੋਂ ਦਾਅਵਾ ਕੀਤਾ ਗਿਆ ਸੀ ਕਿ ਬਹੁਤ ਸਾਰੀਆਂ ਆਨਲਾਈਨ ਵਪਾਰਕ ਕੰਪਨੀਆਂ ਸੇਬੀ ਜਾਂ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੇ ਬਿਨਾਂ ਸੂਬੇ ਵਿੱਚ ਕਾਰੋਬਾਰ ਕਰ ਰਹੀਆਂ ਹਨ। ਉਹ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਮਾਰ ਰਹੇ ਹਨ।

- Advertisement -

ਰੋਜ਼ਾਨਾ ਖੋਜ

Share this Article
Leave a comment