ਨਿਊਜ਼ ਡੈਸਕ: ਕੈਨੇਡਾ ਵਿੱਚ ਇੱਕ ਪੰਜਾਬੀ ਕੁੜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਸਿਮਰਨਪ੍ਰੀਤ ਕੌਰ ਵਜੋਂ ਹੋਈ ਹੈ। ਸਿਮਰਨਪ੍ਰੀਤ ਕੌਰ ਹਾਲ ਹੀ ਵਿੱਚ ਪੜ੍ਹਾਈ ਲਈ ਪੰਜਾਬ ਤੋਂ ਵਿਦੇਸ਼ ਆਈ ਸੀ। ਦੱਸ ਦੇਈਏ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 7:08 ਵਜੇ ਵਾਪਰਿਆ ।
ਐਡਮਿੰਟਨ ਪੁਲਿਸ ਨੇ ਸ਼ਨੀਵਾਰ ਬੀਤੇ ਦਿਨ ਕਿਹਾ ਕਿ 21 ਸਾਲਾ ਸਿਮਰਨਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਉਹ ਹਿਊਜ਼ ਵੇਅ ਅਤੇ 23ਵੇਂ ਐਵੇਨਿਊ ‘ਤੇ ਹਰੀ ਬੱਤੀ ‘ਤੇ ਸੜਕ ਪਾਰ ਕਰ ਰਹੀ ਸੀ ਤਾਂ ਇਕ ਪਿਕਅੱਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ। ਪੁਲਿਸ ਨੇ ਕਿਹਾ ਕਿ ਜਦੋਂ ਕੁੜੀ ਸੜਕ ਪਾਰ ਕਰ ਰਹੀ ਸੀ ਤਾਂ ਈਸਟ ਬਾਊਂਡ ਅਤੇ ਵੈਸਟ ਬਾਊਂਡ ਜਾਣ ਵਾਲੀਆਂ ਲਾਈਟਾਂ ਹਰੀਆਂ ਸਨ।ਟੱਕਰ ਸ਼ਾਮ 7:08 ਵਜੇ ਦੇ ਕਰੀਬ ਹੋਈ, ਜਦੋਂ ਕੌਰ ਹਿਊਜ਼ ਵੇਅ ਦੇ ਵੈਸਟ ਬਾਊਂਡ ਦੇ ਨਿਸ਼ਾਨਬੱਧ ਕਰਾਸਵਾਕ ‘ਤੇ ਸੜਕ ਪਾਰ ਕਰ ਰਹੀ ਸੀ। ਜਦੋਂ ਉਹ ਸੜਕ ਪਾਰ ਕਰ ਰਹੀ ਸੀ, ਤਾਂ 23ਵੇਂ ਐਵੇਨਿਊ ਸਾਊਥ ਬਾਊਂਡ ਤੋਂ ਖੱਬੇ ਮੁੜਨ ਵਾਲੀ 2010 ਡੌਜ ਰੈਮ 2500 ਉਸ ਨਾਲ ਟਕਰਾ ਗਈ। ਐਂਬੂਲੈਂਸ ਕਰਮਚਾਰੀਆਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿਤਾ।
ਸਿਮਰਨਪ੍ਰੀਤ ਕੌਰ ਦੀ ਮੌਤ ਦੀ ਜਾਂਚ ਈਪੀਐਸ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਸੈਕਸ਼ਨ ਦੁਆਰਾ ਕੀਤੀ ਜਾ ਰਹੀ ਹੈ। ਟਰੱਕ ਚਲਾ ਰਹੇ 48 ਸਾਲਾ ਵਿਅਕਤੀ ਵਿਰੁਧ ਕਾਰਵਾਈ ਸਬੰਧੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।