ਬਰੈਂਪਟਨ: ਬਰੈਂਪਟਨ ‘ਚ ਬੀਤੇ ਦਿਨੀਂ ਤੇਜ਼ ਰਫ਼ਤਾਰ ਔਡੀ ਗੱਡੀ ਨੇ ਸਫ਼ੇਦ ਰੰਗ ਦੀ ਇੱਕ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਸਫੇਦ ਕਾਰ ਵਿੱਚ ਸਵਾਰ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਔਡੀ ਗੱਡੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਬਰੈਂਪਟਨ ਦੇ ਵਾਸੀ 21 ਸਾਲ ਦੇ ਬਲਦੀਪ ਸੰਧਰ ਵਜੋਂ ਹੋਈ।
ਬਰੈਂਪਟਨ ‘ਚ ਮਾਊਂਟਨੈਸ ਐਂਡ ਕੰਟਰੀਸਾਈਡ ਰੋਡਜ਼ ਵਿਖੇ 16 ਮਈ ਨੂੰ ਇਹ ਭਿਆਨਕ ਹਾਦਸਾ ਵਾਪਰਿਆ ਸੀ। ਰਾਤ ਨੂੰ ਲਗਭਗ ਸਾਢੇ 10 ਵਜੇ ਵਾਪਰੇ ਇਸ ਹਾਦਸੇ ਦੀਆਂ ਤਸਵੀਰਾਂ ਨੇੜੇ ਹੀ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵ ਕੈਮਰਿਆਂ ਵਿੱਚ ਕੈਦ ਹੋ ਗਈਆਂ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚਿੱਟੇ ਰੰਗ ਦੀ ਕਾਰ ਜਦੋਂ ਸੜਕ ਪਾਰ ਕਰਨ ਲੱਗਦੀ ਐ ਤਾਂ ਅੱਗੋਂ ਤੇਜ਼ ਰਫ਼ਤਾਰ ਨਾਲ ਆ ਰਹੀ ਔਡੀ ਗੱਡੀ ਉਸ ਨੂੰ ਜਬਰਦਸਤ ਟੱਕਰ ਮਾਰ ਦਿੰਦੀ ਹੈ, ਜਿਸ ਨਾਲ ਉਸ ਦੇ ਪਰਖਚੇ ਉਡ ਜਾਂਦੇ ਹਨ। ਕਾਰ ਵਿੱਚ ਸਵਾਰ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ, ਜਿਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਾਂਕਿ ਉਨਾਂ ਦੀ ਜਾਨ ਬਚ ਗਈ, ਪਰ ਦੋਵਾਂ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ।
🚨Bone Chilling Accident🚨
Countryside Dr & Mountainash. No word from police on this incident as of yet. 1 car travelling at 100+ kmh bystanders tell me. You judge for yourself.
If anyone knows a way to financially support those involved, please comment below #Brampton #peel pic.twitter.com/3VzuBIBVOp
— Kyle.Taylor (@livingbyyyz) May 17, 2023
21 ਸਾਲਾ ਬਲਦੀਪ ਸੰਧਰ ‘ਤੇ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ। ਇਸ ਤੋਂ ਇਲਾਵਾ ਉਹ ਡਰਾਈਵਿੰਗ ਅੰਡਰ ਸਸਪੈਨਸ਼ਨ, ਤੇਜ਼ ਗੱਡੀ ਚਲਾਉਣ ਕਾਰਨ ਹਾਈਵੇਅ ਟ੍ਰੈਫਿਕ ਐਕਟ ਅਤੇ ਬਿਨਾਂ ਇਸ਼ੋਰੈਂਸ ਦੇ ਗੱਡੀ ਚਲਾਉਣ ਕਾਰਨ ਕੰਪਲਸਰੀ ਆਟਮੋਬਾਇਲ ਇੰਸ਼ੋਰੈਂਸ ਐਕਟ ਦੇ ਚਾਰਜਸ਼ ਦਾ ਵੀ ਸਾਹਮਣਾ ਕਰ ਰਿਹਾ ਹੈ। ਜਾਂਚਕਰਤਾਵਾਂ ਵੱਲੋਂ ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਵੱਖ- ਵੱਖ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰਵੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਬਰੈਂਪਟਨ ‘ਚ ਵਾਪਰੇ ਇਸ ਹਾਦਸੇ ਦੀ ਕੋਈ ਵੀਡੀਓ ਫੁਟੇਜ ਜਾਂ ਡੈਸ਼ਕੈਮ ਵੀਡੀਓ ਹੈ ਤਾਂ ਉਹ ਜਾਂਚਕਰਤਾਵਾਂ ਨਾਲ : 905-453-3311 ‘ਤੇ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਪੀਲ ਕਰਾਈਮ ਸਟੌਪਰਸ ਨਾਲ 1-800- 222 ਟਿਪਸ 8477 ਤੇ ਸੰਪਰਕ ਕੀਤਾ ਜਾ ਸਕਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.