ਅਮਰੀਕਾ: ਆਪਣੀ ਪਤਨੀ ਤੇ ਉਸਦੀ ਗਰਲਫ੍ਰੈਂਡ ਦਾ ਕਤਲ ਕਰਕੇ ਪੁਲਿਸ ਸਟੇਸ਼ਨ ਪੁੱਜਿਆ ਪੰਜਾਬੀ

Prabhjot Kaur
2 Min Read

ਕੈਲੀਫੋਰਨੀਆ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ
55 ਸਾਲਾ ਪੰਜਾਬੀ ਨੇ ਦੋ ਔਰਤਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 55 ਸਾਲਾ ਸਤਨਾਮ ਸੁਮਲ ਟਰੇਸੀ ਪੁਲਿਸ ਥਾਣੇ ਗਿਆ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਉਸ ਦੀ ਲਿਵ ਇਨ ਪਾਰਟਨਰ ਨੂੰ ਗੋਲੀ ਮਾਰ ਦਿੱਤੀ ਹੈ।

ਮ੍ਰਿਤਕ ਔਰਤਾਂ ਦੀ ਪਛਾਣ 39 ਸਾਲ ਦੀ ਸਤਵਿੰਦਰ ਸਿੰਘ ਅਤੇ 37 ਸਾਲ ਦੀ ਨਦਜੀਬਾ ਵਜੋਂ ਹੋਈ ਹੈ। ਪੁਲਿਸ ਨੇ ਇਹਨਾਂ ਦੋਵਾਂ ਔਰਤਾਂ ਦੀਆਂ ਲਾਸ਼ਾਂ ਇੱਕ ਘਰ ਵਿੱਚੋਂ ਬਰਾਮਦ ਕਰ ਲਈਆਂ। ਇਸ ਤੋਂ ਇਲਾਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ, ਜਿਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਟਰੇਸੀ ਪੁਲਿਸ ਸਾਰਜੈਂਟ ਮਾਈਕਲ ਰਿਚਰਡਸ ਨੇ ਦੱਸਿਆ ਕਿ ਇਹ ਤਿੰਨੋ ਜਣੇ ਇਕੋ ਘਰ ਵਿੱਚ ਰਹਿੰਦੇ ਸੀ। ਦੋਵਾਂ ਔਰਤਾਂ ਦੇ ਨਜਾਇਜ਼ ਸਬੰਧ ਦੱਸੇ ਜਾ ਰਹੇ ਨੇ, ਜਿਨਾਂ ਬਾਰੇ ਸੁਮਲ ਨੂੰ ਪਤਾ ਸੀ।

ਸਾਰਜੈਂਟ ਰਿਚਰਡਸ ਨੇ ਸਥਿਤੀ ਬਾਰੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਿੱਚ ਮੇਰੇ ਕਰੀਬ 20 ਸਾਲਾਂ ਵਿੱਚ ਮੈਂ ਅਜਿਹੀ ਘਟਨਾ ਬਾਰੇ ਕਦੇ ਕਦੇ ਸੋਚ ਵੀ ਨਹੀਂ ਸਕਦਾ ਸੀ। ਇਸ ਘਟਨਾ ਮਗਰੋਂ ਸਾਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਨੇੜ੍ਹੇ ਰਹਿੰਦੇ ਗੁਆਂਢੀਆਂ ਨੇ ਦੱਸਿਆ ਕਿ ਘਰ ਵਿੱਚ ਦੋ ਬੱਚੇ ਵੀ ਰਹਿੰਦੇ ਸੀ, ਪਰ ਵਾਰਦਾਤ ਵੇਲੇ ਉਹ ਘਰ ਵਿੱਚ ਮੌਜੂਦ ਨਹੀਂ ਸਨ। ਇੱਕ ਹੋਰ ਗੁਆਂਢੀ ਨੇ ਕਿਹਾ ਕਿ ਇਹ ਡਰਾਉਣੀ ਅਤੇ ਮੰਦਭਾਗੀ ਘਟਨਾ ਹੈ।

ਸੁਮਲ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੇ ਦੋ ਮਾਮਲਿਆਂ ਵਿੱਚ ਸੈਨ ਜੋਆਕੁਇਨ ਕਾਉਂਟੀ ਜੇਲ ਵਿੱਚ ਭੇਜ ਕੀਤਾ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਸੁਮਲ ਦੀਆਂ ਕਾਰਵਾਈਆਂ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਜਿਸ ਵਿੱਚ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਵਾਰਦਾਤਾਂ ਵਧਣ ਪਿੱਛੇ ਮੁੱਖ ਕਾਰਨ ਬੰਦੂਕ ਸੱਭਿਆਚਾਰ ਨੂੰ ਮੰਨਿਆ ਜਾਂਦਾ ਹੈ, ਜਿਸ ਤੇ ਨੱਥ ਪਾਉਣ ਵਿੱਚ ਸਰਕਾਰ ਅਸਫ਼ਲ ਹੁੰਦੀ ਜਾ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment