ਜਬਲੀਆ, ਫਲਸਤੀਨ: ਗਾਜ਼ਾ ਸ਼ਹਿਰ ਦੇ ਉੱਤਰ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਹਮਾਸ ਇਸਲਾਮਿਸਟ, ਜੋ ਇਜ਼ਰਾਈਲੀ-ਨਾਕਾਬੰਦੀ ਫਲਸਤੀਨੀ ਐਨਕਲੇਵ ਨੂੰ ਕੰਟਰੋਲ ਕਰਦੇ ਹਨ ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਜਬਲੀਆ ‘ਚ ਅੱਗ ‘ਤੇ ਕਾਬੂ ਪਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਗਾਜ਼ਾ ਦੀ ਸਿਵਲ ਡਿਫੈਂਸ ਯੂਨਿਟ ਨੇ ਇੱਕ ਬਿਆਨ ਵਿੱਚ 21 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਬਲੀਆ ਵਿੱਚ ਇੰਡੋਨੇਸ਼ੀਆਈ ਹਸਪਤਾਲ ਦੇ ਮੁਖੀ, ਸਾਲੇਹ ਅਬੂ ਲੈਲਾ ਨੇ ਦੱਸਿਆ ਕਿ ਹਸਪਤਾਲ ਨੂੰ ਘੱਟੋ-ਘੱਟ ਸੱਤ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।
Deeply saddened by the tragic death of 21 people after a fire broke out in Jabalia Refugee camp, north of #Gaza.
According to reports, among the dead are at least 8 children, 4 women and 1 retired UNRWA staff. We express deepest condolences to families and the community
— UNRWA (@UNRWA) November 17, 2022
ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਿਵਲ ਪ੍ਰੋਟੈਕਸ਼ਨ ਯੂਨਿਟ ਦੇ ਬੁਲਾਰੇ ਨੇ ਦੱਸਿਆ ਕਿ ਘਰ ਵਿੱਚ ਬਾਲਣ ਸਟੋਰ ਕੀਤਾ ਗਿਆ ਸੀ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਬੁਲਾਰੇ ਵੱਲੋਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦਿਨ ਨੂੰ ਸੋਕ ਦਿਵਸ ਵਜੋਂ ਘੋਸ਼ਿਤ ਕਰਦਿਆਂ ਝੰਡੇ ਅੱਧੇ ਝੁਕਾ ਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ।