2,000 ਦੇ ਨੋਟ ਹੋਏ ਹੁਣ ਰੱਦੀ ਦੇ ਸਾਮਾਨ

Rajneet Kaur
3 Min Read

ਨਿਊਜ਼ ਡੈਸਕ: ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ, ਤਾਂ ਉਹ ਹੁਣ ਬੇਕਾਰ ਹੋ ਜਾਣਗੇਂ ਕਿਉਂਕਿ ਇਨ੍ਹਾਂ ਨੋਟਾਂ ਨੂੰ ਬਦਲਣ ਦੀ ਵਧੀ ਹੋਈ ਸਮਾਂ ਸੀਮਾ ਖਤਮ ਹੋ ਗਈ ਹੈ। 2000 ਰੁਪਏ ਦੇ ਨੋਟ ਬਦਲਣ ਦੀ ਆਖਰੀ ਮਿਤੀ  7 ਅਕਤੂਬਰ ਸੀ।  ਇਸ ਤੋਂ ਪਹਿਲਾਂ RBI ਨੇ ਇਨ੍ਹਾਂ ਨੋਟਾਂ ਨੂੰ ਬਦਲਣ ਦੀ ਤਰੀਕ 30 ਸਤੰਬਰ ਤੱਕ ਤੈਅ ਕੀਤੀ ਸੀ। ਅਜਿਹੇ ‘ਚ ਲੋਕਾਂ ਖਾਸਕਰ ਪ੍ਰਵਾਸੀ ਭਾਰਤੀਆਂ ਨੂੰ ਇਨ੍ਹਾਂ ਨੋਟਾਂ ਨੂੰ ਬਦਲਣ ਲਈ ਇਕ ਹਫਤੇ ਦਾ ਵਾਧੂ ਸਮਾਂ ਦਿੱਤਾ ਗਿਆ ਸੀ, ਤਾਂ ਜੋ ਕਿਸੇ ਕੋਲ 2000 ਰੁਪਏ ਦਾ ਨੋਟ ਨਾ ਰਹਿ ਜਾਵੇ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਮਈ ਤੋਂ ਹੁਣ ਤੱਕ ਵਾਪਸ ਆਏ 3.43 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟਾਂ ਵਿੱਚੋਂ 87 ਫੀਸਦੀ ਬੈਂਕਾਂ ਵਿੱਚ ਜਮ੍ਹਾਂ ਦੇ ਰੂਪ ਵਿੱਚ ਆਏ ਹਨ।

ਦੱਸ ਦੇਈਏ ਕਿ 12 ਹਜ਼ਾਰ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਹਨ ਅਤੇ ਬੈਂਕਿੰਗ ਸਿਸਟਮ ਵਿੱਚ ਵਾਪਿਸ ਨਹੀਂ ਆਏ ਹਨ। ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 12,000 ਕਰੋੜ ਰੁਪਏ ਘੱਟ ਨਹੀਂ ਹਨ। ਦਸਣਯੋਗ ਹੈ ਕਿ  2,000 ਰੁਪਏ ਦਾ ਨੋਟ ਨਵੰਬਰ 2016 ‘ਚ ਬਾਜ਼ਾਰ ‘ਚ ਲਾਂਚ ਹੋਇਆ ਸੀ। ਇਹ ਬਾਜ਼ਾਰ ‘ਚ ਉਦੋਂ ਆਇਆ ਜਦੋਂ ਸਰਕਾਰ ਨੇ ਸਭ ਤੋਂ ਵੱਡੇ ਕਰੰਸੀ ਨੋਟ ਯਾਨੀ 500 ਅਤੇ 1000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ। ਦਸ ਦਈਏ ਕਿ ਜਿੰਨ੍ਹਾਂ ਕੋਲ ਵੀ ਇਹ ਨੋਟ ਪਏ ਹਨ ਹੁਣ ਇਹ ਰੱਦੀ ਦੇ ਸਾਮਾਨ ਹਨ।

ਕੇਂਦਰੀ ਬੈਂਕ ਨੇ ਕਿਹਾ ਸੀ ਕਿ ਅੱਠ ਅਕਤੂਬਰ ਤੋਂ 2,000 ਰੁਪਏ ਦੇ ਨੋਟਾਂ ਨੂੰ ਆਰਬੀਆਈ ਦੇ 19 ਖੇਤਰੀ ਦਫਤਰਾਂ ਵਿਚ ਬਦਲਿਆ ਜਾ ਸਕਦਾ ਹੈ। ਇਨ੍ਹਾਂ ਦਫਤਰਾਂ ‘ਚ ਇਕ ਵਾਰੀ ’ਚ ਸਿਰਫ਼ 20 ਹਜ਼ਾਰ ਰੁਪਏ ਦੇ ਨੋਟ (ਦੋ ਹਜ਼ਾਰ ਦੇ 10 ਨੋਟ) ਬਦਲੇ ਜਾਣਗੇ। ਜਿਨ੍ਹਾਂ ਲੋਕਾਂ ਦੇ ਘਰ ਇਨ੍ਹਾਂ ਦਫਤਰਾਂ ਤੋਂ ਦੂਰ ਹਨ, ਉਹ ਡਾਕ ਰਾਹੀਂ ਆਪਣੇ ਨੋਟਾਂ ਨੂੰ ਆਰਬੀਆਈ ਦਫਤਰ ਵਿਚ ਭੇਜ ਕੇ ਉਨ੍ਹਾਂ ਨੂੰ ਸਿੱਧੇ ਆਪਣੇ ਬੈਂਕ ਖਾਤੇ ’ਚ ਟਰਾਂਸਫਰ ਕਰਨ ਦੀ ਸੁਵਿਧਾ ਵੀ ਹਾਸਿਲ  ਕਰ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment