ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ 20 ਲੱਖ ਹਿੰਦੂ ਨਿਭਾਉਣਗੇ ਅਹਿਮ ਭੂਮਿਕਾ : ਕ੍ਰਿਸ਼ਣਾਮੂਰਤੀ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ‘ਚ ਵੱਡੀ ਗਿਣਤੀ ‘ਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜੋ ਇਸ ਵਾਰ ਰਾਸ਼ਟਰਪਤੀ ਚੋਣਾਂ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜਿਸ ਦੇ ਚੱਲਦਿਆਂ ਰਿਪਬਲਿਕਨ ਅਤੇ ਡੈਮੋਕਰੇਟਿਕ ਦੋਵੇਂ ਪਾਰਟੀਆਂ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ‘ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਇਲੀਨੌਇਸ ਤੋਂ ਭਾਰਤੀ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਅਮਰੀਕਾ ‘ਚ ਰਹਿੰਦੇ 20 ਲੱਖ ਹਿੰਦੂ ਇਸ ਵਾਰ ਰਾਸ਼ਟਰਪਤੀ ਚੋਣਾਂ ‘ਚ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।

ਕ੍ਰਿਸ਼ਣਾਮੂਰਤੀ ਨੇ ਹਿੰਦੂ ਅਮਰੀਕਨ ਫਾਰ ਬਿਡੇਨ ਦੇ ਰਸਮੀ ਲਾਂਚ ‘ਤੇ ਅਪਣੇ ਵਰਚੁਅਲ ਨੋਟ ‘ਚ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਉਮੀਦਵਾਰ ਭਾਰਤੀ-ਅਮਰੀਕੀ ਕਮਲਾ ਹੈਰਿਸ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਹਿੰਦੂ ਭਾਈਚਾਰਾ ਨਾ ਸਿਰਫ ਫਲੋਰਿਡਾ ਬਲਕਿ ਵਰਜੀਨਿਆ, ਪੈਂਸਿਲਵੇਨਿਆ, ਮਿਸ਼ੀਗੰਨ ਅਤੇ ਵਿਸਕੌਨਸਿਨ ਜਿਹੇ ਰਾਜਾਂ ‘ਚ ਵੀ ਆਪਣੀ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ। ਇਹ ਸਾਡਾ ਫਰਜ਼ ਹੈ, ਅਸਲ ਵਿਚ ਮਤਦਾਨ ਕਰਨਾ ਸਾਡਾ ਧਰਮ ਹੈ।

ਕ੍ਰਿਸ਼ਣਾਮੂਰਤੀ ਨੇ ਅੱਗੇ ਕਿਹਾ ਕਿ ਇਹ ਚੋਣ ਸਾਡੇ ਜੀਵਨ ਕਾਲ ਦੀ ਸਭ ਤੋਂ ਮਹੱਤਵਪੂਰਣ ਚੋਣ ਹੈ। 3 ਨਵੰਬਰ ਨੂੰ 60 ਦਿਨਾਂ ‘ਚ ਭਰੋਸਾ ਕਰੋ ਨਾ ਕਰੋ, 20 ਲੱਖ ਹਿੰਦੂ ਇਸ ਦੇਸ਼ ‘ਚ ਕਈ ਪ੍ਰੋਵਿੰਸ ‘ਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।

Share this Article
Leave a comment